ਸਾਊਥੰਪਟਨ— ਆਈ.ਸੀ.ਸੀ. ਵਰਲਡ ਕੱਪ 2019 'ਚ ਸ਼ਨੀਵਾਰ ਨੂੰ ਭਾਰਤ ਨੇ ਅਫਗਾਨਿਸਤਾਨ ਨੂੰ ਰੋਮਾਂਚਕ ਮੈਚ 'ਚ 11 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਕਿ ਇਹ ਮੈਚ ਕਾਫੀ ਮੁਸ਼ਕਲ ਸੀ ਪਰ ਉਨ੍ਹਾਂ ਨੂੰ ਆਪਣੀ ਕਾਬਲੀਅਤ 'ਤੇ ਭਰੋਸਾ ਸੀ। ਅਫਗਾਨਿਸਤਾਨ ਲਈ ਮੁਹੰਮਦ ਨਬੀ ਨੇ 52 ਦੌੜਾਂ ਦੀ ਅਹਿਮ ਪਾਰੀ ਖੇਡੀ ਅਤੇ ਇਸ ਮੈਚ ਨੂੰ ਭਾਰਤ ਦੇ ਪਾਲੇ ਤੋਂ ਕੱਢਦੇ ਦਿਸ ਰਹੇ ਸਨ ਪਰ ਬੁਮਰਾਹ ਨੇ ਅੰਤ ਦੇ ਓਵਰਾਂ 'ਚ ਚੰਗੀ ਗੇਂਦਬਾਜ਼ੀ ਕਰਕੇ ਉਨ੍ਹਾਂ ਨੂੰ ਜ਼ਿਆਦਾ ਦੌੜਾਂ ਨਹੀਂ ਬਣਾਉਣ ਦਿੱਤੀਆਂ।

ਬੁਮਰਾਹ ਨੇ 49ਵੇਂ ਓਵਰ 'ਚ ਸਿਰਫ ਪੰਜ ਦੌੜਾਂ ਦਿੱਤੀਆਂ ਅਤੇ ਬੁਮਰਾਹ ਨੇ ਆਪਣੀ ਯਾਰਕਰਸ ਨਾਲ ਨਬੀ ਨੂੰ ਦੌੜਾਂ ਨਹੀਂ ਬਣਾਉਣ ਦਿੱਤੀਆਂ। ਬੁਮਰਾਹ ਨੇ 10 ਓਵਰਾਂ 'ਚ 39 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਅਤੇ ਇਕ ਮੇਡੇਨ ਓਵਰ ਵੀ ਸੁੱਟਿਆ। ਬੁਮਰਾਹ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਬੁਮਰਾਹ ਨੇ ਕਿਹਾ, ''ਜਦੋਂ ਕਪਤਾਨ ਦਾ ਵਿਸ਼ਵਾਸ ਤੁਹਾਡੇ 'ਤੇ ਹੁੰਦਾ ਹੈ ਤਾਂ ਤੁਹਾਨੂੰ ਕਾਫੀ ਆਤਮਵਿਸ਼ਵਾਸ ਮਿਲਦਾ ਹੈ। ਇਸ ਨਾਲ ਮੈਨੂੰ ਆਪਣੀ ਸੋਚ ਸਾਫ ਰਖਣ 'ਚ ਮਦਦ ਮਿਲਦੀ ਹੈ। ਮੈਂ ਜਾਨ ਸਕਦਾ ਹਾਂ ਕਿ ਮੈਨੂੰ ਕਿਸ ਤਰ੍ਹਾਂ ਨਾਲ ਆਪਣੀ ਰਣਨੀਤੀ ਨੂੰ ਲਾਗੂ ਕਰਨਾ ਹੈ। ਇਹ ਮੁਸ਼ਕਲ ਮੈਚ ਸੀ, ਪਰ ਮੈਨੂੰ ਆਪਣੀ ਕਾਬਲੀਅਤ 'ਤੇ ਭਰੋਸਾ ਸੀ।''
ਅੰਪਾਇਰ ਦੇ ਫੈਸਲੇ 'ਤੇ ਭੜਕੇ ਕਪਤਾਨ ਵਿਰਾਟ ਕੋਹਲੀ, ਦੋਵਾਂ ਵਿਚਾਲੇ ਹੋਈ ਤਿੱਖੀ ਬਹਿਸ
NEXT STORY