ਸਪੋਰਟਸ ਡੈਸਕ : ਭਾਰਤੀ ਟੀਮ ਅਤੇ ਅਫਗਾਨਿਸਤਾਨ ਵਿਚਾਲੇ ਵਰਲਡ ਕੱਪ 2019 ਦਾ 28ਵਾਂ ਮੁਕਾਬਲਾ ਸਾਊਥੰਪਟਨ ਵਿਚ ਖੇਡਿਆ ਗਿਆ। ਇਸ ਰੋਮਾਂਚਕ ਮੈਚ ਵਿਚ ਭਾਰਤੀ ਟੀਮ ਨੇ ਅਫਗਾਨਿਸਤਾਨ ਨੂੰ 11 ਦੌੜਾਂ ਨਾਲ ਹਰਾ ਦਿੱਤਾ। ਉੱਥੇ ਹੀ ਇਸ ਦੌਰਾਨ ਇਕ ਵਾਰ ਫਿਰ ਕਪਤਾਨ ਵਿਰਾਟ ਕੋਹਲੀ ਅਤੇ ਅੰਪਾਇਰ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੀ। ਜਿਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਦਰਅਸਲ, ਇਹ ਘਟਨਾ ਅਫਗਾਨਿਸਤਾਨ ਦੀ ਪਾਰੀ ਦੇ ਤੀਜੇ ਓਵਰ ਵਿਚ ਮੁਹੰਮਦ ਸ਼ਮੀ ਦੀ ਗੇਂਦ 'ਤੇ ਹੋਈ। ਸ਼ਮੀ ਦੀ ਗੇਂਦ 'ਤੇ ਹਜ਼ਰਤੁੱਲਾਹ ਜਜਈ ਖਿਲਾਫ ਐੱਲ. ਬੀ. ਡਬਲਯੂ. ਦੀ ਜੋਰਦਾਰ ਅਪੀਲ ਹੋਈ ਸੀ ਪਰ ਅੰਪਾਇਰ ਅਲੀਨ ਡਾਰ ਨੇ ਉਂਗਲ ਨਹੀਂ ਚੁੱਕੀ ਅਤੇ ਅਪੀਲ ਠੁਕਰਾ ਦਿੱਤੀ। ਕਾਫੀ ਸੋਚਣ ਤੋਂ ਬਾਅਦ ਕੋਹਲੀ ਨੇ ਡੀ. ਆਰ. ਐੱਸ. ਲੈ ਲਿਆ। ਰਿਵਿਯੂ ਵਿਚ ਸਾਹਮਣੇ ਆਇਆ ਕਿ ਗੇਂਦ ਬਿਨਾ ਬੱਲੇ ਨਾਲ ਲੱਗੇ ਪੈਡਸ 'ਤੇ ਲੱਗੀ। ਇਸ ਤੋਂ ਬਾਅਦ ਜਦੋਂ ਗੇਂਦ ਪਿੱਚ ਹੋਈ ਤਾਂ ਦੇਖਿਆ ਗਿਆ ਤਾਂ ਸਾਹਮਣੇ ਆਇਆ ਕਿ ਗੇਂਦ ਸਟੰਪਸ ਦੀ ਲਾਈਨ ਨੂੰ ਛੁਹ ਰਹੀ ਸੀ ਅਤੇ ਥੋੜੀ ਬਾਹਰ ਸੀ।

ਹਾਲਾਂਕਿ ਇਸ 'ਤੇ ਤੀਜੇ ਅੰਪਾਇਰ ਨੇ ਜਜਈ ਨੂੰ ਨਾਟ ਆਊਟ ਕਰਾਰ ਦਿੱਤਾ। ਇਸਦੇ ਨਾਲ ਹੀ ਭਾਰਤ ਦਾ ਰਿਵਿਯੂ ਦਾ ਮੌਕਾ ਵੀ ਖਤਮ ਹੋ ਗਿਆ। ਅੰਪਾਇਰ ਦੇ ਇਸ ਫੈਸਲੇ ਨੂੰ ਦੇਖ ਵਿਰਾਟ ਕੋਹਲੀ ਕਾਫੀ ਗੁੱਸਾ ਹੋ ਗਏ। ਉਹ ਅੰਪਾਇਰ ਦੇ ਫੈਸਲੇ ਤੋਂ ਸਹਿਮਤ ਨਹੀਂ ਸੀ। ਨਾਲ ਹੀ ਗੇਂਦ ਦੇ ਥੋੜਾ ਬਾਹਰ ਹੋਣ ਦਾ ਇਸ਼ਾਰਾ ਵੀ ਕਰਦੇ ਦਿਸੇ। ਇਸ ਮੁਕਾਬਲੇ ਵਿਚ ਭਾਰਤ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਆਖਰੀ ਦੀਆਂ ਗੇਂਦਾਂ 'ਤੇ ਅਫਗਾਨਿਸਤਾਨ ਦੇ 3 ਖਿਡਾਰੀਆਂ ਨੂੰ ਪਵੇਲੀਅਨ ਭੇਜ ਕੇ ਹੈਟ੍ਰਿਕ ਕੀਤੀ ਅਤੇ ਭਾਰਤੀ ਟੀਮ ਨੂੰ ਜਿੱਤ ਦਿਵਾਉਣ ਵਿਚ ਮੁੱਖ ਭੂਮਿਕਾ ਨਿਭਾਈ।

ਬੇਸਿਕਸ 'ਤੇ ਡਟੇ ਰਹੇ : ਮਲਿੰਗਾ
NEXT STORY