ਸਪੋਰਟਸ ਡੈਸਕ— ਮੇਜ਼ਬਾਨ ਵੈਸਟਇੰਡੀਜ਼ ਖਿਲਾਫ ਐਂਟੀਗਾ ਟੈਸਟ ਦੀ ਦੂਜੀ ਪਾਰੀ 'ਚ ਪੰਜ ਵਿਕਟ ਲੈਣ ਵਾਲੇ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇਤਿਹਾਸ ਰਚ ਦਿੱਤਾ ਹੈ। ਬੁਮਰਾਹ ਨੇ ਦੂਜੀ ਪਾਰੀ 'ਚ 7 ਦੌੜਾਂ ਦੇ ਕੇ ਪੰਜ ਵਿਕਟ ਲਏ, ਇਸੇ ਦੇ ਨਾਲ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਉਹ ਆਸਟਰੇਲੀਆ, ਇੰਗਲੈਂਡ, ਸਾਊਥ ਅਫਰੀਕਾ ਅਤੇ ਵੈਸਟਇੰਡੀਜ਼ 'ਚ ਇਕ ਹੀ ਪਾਰੀ 'ਚ ਪੰਜ ਵਿਕਟ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਬੁਮਰਾਹ 11 ਟੈਸਟ ਮੈਚ ਖੇਡ ਚੁੱਕੇ ਹਨ ਅਤੇ ਖਾਸ ਗੱਲ ਇਹ ਹੈ ਕਿ ਬੁਮਰਾਹ ਨੇ ਇਹ ਕਮਾਲ ਇਨ੍ਹਾਂ ਚਾਰ ਦੇਸ਼ਾਂ ਦੇ ਆਪਣੇ ਪਹਿਲੇ ਦੌਰੇ 'ਤੇ ਹੀ ਕੀਤਾ।

ਦੂਜੀ ਪਾਰੀ 'ਚ ਕਾਰਲੋਸ ਬ੍ਰੈਥਵੇਟ, ਜਾਨ ਕੈਂਪਬੇਲ, ਡੈਰੇਨ ਬ੍ਰਾਵੋ, ਸ਼ਾਈ ਹੋਪ ਅਤੇ ਜੇਸਨ ਹੋਲਡਰ ਬੁਮਰਾਹ ਦੇ ਸ਼ਿਕਾਰ ਬਣੇ। ਇਨ੍ਹਾਂ 'ਚੋਂ ਬੁਮਰਾਹ ਨੇ ਬ੍ਰੈਥਵੇਟ ਨੂੰ ਛੱਡ ਕੇ ਬਾਕੀ ਚਾਰਾਂ ਬੱਲੇਬਾਜ਼ਾਂ ਨੂੰ ਸਿੱਧਾ ਬੋਲਡ ਕੀਤਾ ਅਤੇ ਇਸ ਦੇ ਨਾਲ ਹੀ ਉਹ ਟੈਸਟ ਕ੍ਰਿਕਟ ਦੀ ਕਿਸੇ ਇਕ ਪਾਰੀ 'ਚ ਚਾਰ ਬੱਲੇਬਾਜ਼ਾਂ ਨੂੰ ਬੋਲਡ ਕਰਨ ਵਾਲੇ ਪਹਿਲੇ ਭਾਰਤੀ ਤੇਜ਼ ਗੇਂਦਬਾਜ਼ ਬਣ ਗਏ ਹਨ। ਬ੍ਰੈਥਵੇਟ ਨੂੰ ਬੁਮਰਾਹ ਨੇ ਰਿਸ਼ਭ ਪੰਤ ਦੇ ਹੱਥੋਂ ਕੈਚ ਫੜਾਇਆ। ਪਿਛਲੇ ਮਹੀਨੇ ਇੰਗਲੈਂਡ 'ਚ ਹੋਏ ਵਰਲਡ ਕੱਪ 'ਚ ਬੰਗਲਾਦੇਸ਼ ਖਿਲਾਫ ਬੁਮਰਾਹ ਨੇ ਚਾਰ ਬੱਲੇਬਾਜ਼ਾਂ ਨੂੰ ਬੋਲਡ ਕੀਤਾ ਅਤੇ ਇਸੇ ਦੇ ਨਾਲ ਉਹ ਵਨ-ਡੇ ਕ੍ਰਿਕਟ 'ਚ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਤੇਜ਼ ਗੇਂਦਬਾਜ਼ ਬਣ ਗਏ ਸਨ।

ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਦੀ ਅਗਵਾਈ 'ਚ ਟੀਮ ਇੰਡੀਆ ਨੇ 318 ਦੌੜਾਂ ਦੇ ਫਰਕ ਨਾਲ ਇਸ ਮੁਕਾਬਲੇ ਨੂੰ ਜਿੱਤਿਆ। ਇਸ ਦੇ ਨਾਲ ਹੀ ਟੀਮ ਨੇ ਟੈਸਟ ਚੈਂਪੀਅਨਸ਼ਿਪ 'ਚ ਵੀ ਆਪਣੀ ਜੇਤੂ ਆਗਾਜ਼ ਕਰ ਲਿਆ ਹੈ। ਪਹਿਲੀ ਪਾਰੀ 'ਚ 297 ਦੌੜਾਂ ਬਣਾਉਣ ਦੇ ਬਾਅਦ ਟੀਮ ਇੰਡੀਆ ਨੇ 222 ਦੌੜਾਂ 'ਤੇ ਹੀ ਵੈਸਟਇੰਡੀਜ਼ ਦੀ ਪਹਿਲੀ ਪਾਰੀ ਨੂੰ ਸਮੇਟ ਦਿੱਤਾ ਸੀ ਜਿਸ ਤੋਂ ਬਾਅਦ ਭਾਰਤੀ ਟੀਮ ਨੇ 7 ਵਿਕਟਾਂ 'ਤੇ 343 ਦੌੜਾਂ 'ਤੇ ਆਪਣੀ ਪੂਰੀ ਪਾਰੀ ਐਲਾਨੀ ਅਤੇ ਮੇਜ਼ਬਾਨ ਟੀਮ ਦੇ ਸਾਹਮਣੇ ਜਿੱਤ ਲਈ 418 ਦੌੜਾਂ ਦਾ ਟੀਚਾ ਰੱਖਿਆ। ਜਵਾਬ 'ਚ ਕੈਰੇਬੀਆਈ ਟੀਮ 100 ਦੌੜਾਂ 'ਤੇ ਹੀ ਸਿਮਟ ਗਈ।
ਵਿਸ਼ਵ ਯੁਵਾ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਕੋਮਾਲਿਕਾ ਨੇ ਜਿੱਤਿਆ ਗੋਲਡ
NEXT STORY