ਸਪੋਰਟਸ ਡੈਸਕ— ਵੈਸਟਇੰਡੀਜ਼ ਖਿਲਾਫ ਪਹਿਲਾ ਟੀ-20 ਮੈਚ ਖੇਡਣ ਲਈ ਟੀਮ ਇੰਡੀਆ ਅੱਜ ਮਤਲਬ ਕਿ ਸ਼ੁੱਕਰਵਾਰ ਨੂੰ ਹੈਦਰਾਬਾਦ 'ਚ ਉਤਰੇਗੀ। ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ 'ਚ ਖੇਡਿਆ ਜਾਵੇਗਾ। ਦੋਵਾਂ ਟੀਮਾਂ ਇਸ ਮੁਕਾਬਲੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। ਵਿਰਾਟ ਕੰਪਨੀ ਲਈ ਇਹ ਟੀ-20 ਸੀਰੀਜ਼ ਸਾਲ ਦੀ ਆਖਰੀ ਸੀਰੀਜ਼ ਹੋਵੇਗੀ। ਅਜਿਹੇ 'ਚ ਕੋਹਲੀ ਜਿੱਤ ਦੇ ਨਾਲ ਨਵੇਂ ਸਾਲ ਦਾ ਸਫਰ ਸ਼ੁਰੂ ਕਰਨਾ ਚਾਉਣਗੇ। ਹਾਲਾਂਕਿ ਇਹ ਆਸਾਨ ਨਹੀਂ ਰਹਿਣ ਵਾਲਾ ਕਿਉਂਕਿ ਵਿੰਡੀਜ਼ ਖਿਲਾਫ ਜਿਸ ਭਾਰਤੀ ਗੇਂਦਬਾਜ ਨੇ ਸਭ ਤੋਂ ਜ਼ਿਆਦਾ ਟੀ- 20 ਵਿਕਟਾਂ ਲਈਆਂ, ਉਹ ਫਿਲਹਾਲ ਟੀਮ ਤੋਂ ਬਾਹਰ ਹੈ।
ਇਹ ਹੈ ਉਹ ਭਾਰਤੀ ਗੇਂਦਬਾਜ਼
ਵੈਸਟਇੰਡੀਜ਼ ਖਿਲਾਫ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲਾ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਹੈ। ਬੁਮਰਾਹ ਨੇ ਕੈਰੇਬੀਆਈ ਟੀਮ ਖਿਲਾਫ ਕੁਲ 5 ਮੈਚ ਖੇਡੇ ਹਨ, ਜਿਸ 'ਚ ਇਸ ਗੇਂਦਬਾਜ਼ ਨੇ 8 ਵਿਕਟਾਂ ਹਾਸਲ ਕੀਤੀਆਂ ਹਨ। ਹਾਲਾਂਕਿ ਮੌਜੂਦਾ ਸੀਰੀਜ਼ 'ਚ ਬੁਮਰਾਹ ਭਾਰਤੀ ਟੀਮ ਦਾ ਹਿੱਸਾ ਨਹੀਂ ਹੈ। ਬੁਮਰਾਹ ਸੱਟ ਦੇ ਚੱਲਦੇ ਟੀਮ ਤੋਂ ਬਾਹਰ ਹਨ।
ਜਡੇਜਾ ਹਨ ਦੂਜੇ ਨੰਬਰ 'ਤੇ
ਵਿੰਡੀਜ਼ ਖਿਲਾਫ ਸਭ ਤੋਂ ਜ਼ਿਆਦਾ ਟੀ-20 ਵਿਕਟਾਂ ਲੈਣ ਵਾਲਾ ਦੂਜਾ ਭਾਰਤੀ ਗੇਂਦਬਾਜ਼ ਰਵਿੰਦਰ ਜਡੇਜਾ ਹੈ। ਜਡੇਜਾ ਨੇ 8 ਮੈਚ ਖੇਡ ਕੇ 7 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਉਥੇ ਹੀ ਤੀਜੇ ਨੰਬਰ 'ਤੇ ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਹਨ ਜਿਸ ਨੇ 3 ਮੈਚਾਂ 'ਚ 6 ਵਿਕਟਾਂ ਹਾਸਲ ਕੀਤੀਆਂ। ਉਥੇ ਹੀ ਚੌਥੇ ਸਥਾਨ 'ਤੇ ਭੁਵਨੇਸ਼ਵਰ ਕੁਮਾਰ ਹਨ। ਭੁਵੀ ਵੀ ਸੱਟ ਦੇ ਚੱਲਦੇ ਬਾਹਰ ਹਨ, ਸੱਜੇ ਹੱਥ ਦੇ ਇਸ ਗੇਂਦਬਾਜ਼ ਨੇ 6 ਵਿਕਟਾਂ ਆਪਣੇ ਨਾਂ ਕੀਤੀਆਂ।ਸੰਭਾਵਿਤ ਟੀਮਾਂ ਇਸ ਤਰ੍ਹਾਂ ਹਨ—
ਭਾਰਤ-ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਸੰਜੂ ਸੈਮਸਨ, ਰਿਸ਼ਭ ਪੰਤ, ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ੰਮੀ।
ਵੈਸਟਇੰਡੀਜ਼- ਕੀਰੋਨ ਪੋਲਾਰਡ (ਕਪਤਾਨ), ਫੇਬਿਆਨ ਐਲਨ, ਬ੍ਰੈਂਡਨ ਕਿੰਗ, ਦਿਨੇਸ਼ ਰਾਮਦੀਨ, ਸ਼ੈਲਡਨ ਕੋਟਰੈੱਲ, ਐਵਿਨ ਲੂਈਸ, ਸ਼ੇਰਫਾਨੇ ਰੁਦਰਫੋਰਡ, ਸ਼ਿਮਰੋਨ ਹੈੱਟਮਾਇਰ, ਖਾਰੀ ਪਿਯਰੇ, ਲੇਂਡਿਲ ਸਿਮਨਸ, ਜੇਸਨ ਹੋਲਡਰ, ਹੇਡਨ ਵਾਲਸ਼ ਜੂਨੀਅਰ, ਕੀਮੋ ਪਾਲ ਤੇ ਕੇਸਰਿਕ ਵਿਲੀਅਮਸ।
ਵਿਸ਼ਵ ਕਬੱਡੀ ਕੱਪ : ਆਸਟਰੇਲੀਆ ਨੇ ਸ਼੍ਰੀਲੰਕਾ ਨੂੰ ਵੱਡੇ ਫਰਕ ਨਾਲ ਹਰਾਇਆ
NEXT STORY