ਸਪੋਰਟਸ ਡੈਸਕ - ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਚੈਂਪੀਅਨਸ ਟਰਾਫੀ ਤੋਂ ਬਾਹਰ ਹੋ ਗਏ ਹਨ। ਉਹ ਮੈਗਾ ਈਵੈਂਟ 'ਚ ਭਾਰਤੀ ਟੀਮ ਦੀ ਨੁਮਾਇੰਦਗੀ ਨਹੀਂ ਕਰਨਗੇ। ਬੁਮਰਾਹ ਹੁਣ ਪਿੱਠ ਦੇ ਹੇਠਲੇ ਹਿੱਸੇ ਦੀ ਸੱਟ ਕਾਰਨ ਆਗਾਮੀ ਚੈਂਪੀਅਨਜ਼ ਟਰਾਫੀ ਵਿੱਚ ਹਿੱਸਾ ਨਹੀਂ ਲੈ ਸਕਣਗੇ। ਭਾਰਤ ਲਈ ਇਹ ਸਭ ਤੋਂ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਇਸ ਗੇਂਦਬਾਜ਼ ਨੂੰ ਮਿਲਿਆ ਮੌਕਾ
ਚੋਣ ਕਮੇਟੀ ਨੇ ਚੈਂਪੀਅਨਸ ਟਰਾਫੀ ਲਈ ਬੁਮਰਾਹ ਦੀ ਥਾਂ ਹਰਸ਼ਿਤ ਰਾਣਾ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਹੈ। ਬੁਮਰਾਹ ਜ਼ਖਮੀ ਹੋਣ ਤੋਂ ਬਾਅਦ ਇੰਗਲੈਂਡ ਖਿਲਾਫ ਖੇਡੀ ਜਾ ਰਹੀ ਸੀਰੀਜ਼ 'ਚ ਹਿੱਸਾ ਨਹੀਂ ਲੈ ਸਕੇ। ਹਾਲਾਂਕਿ ਉਸ ਨੂੰ ਤੀਜੇ ਮੈਚ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਸੀ। ਪਰ ਬੁਮਰਾਹ ਜ਼ਖਮੀ ਹੋਣ ਤੋਂ ਬਾਅਦ ਤੀਜੇ ਮੈਚ ਤੋਂ ਵੀ ਬਾਹਰ ਹੋ ਗਏ।
ਹੁਣ ਇਹ ਤੇਜ਼ ਗੇਂਦਬਾਜ਼ ਵੀ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਗਿਆ ਹੈ। ਯਸ਼ਸਵੀ ਜੈਸਵਾਲ, ਮੁਹੰਮਦ ਸਿਰਾਜ ਅਤੇ ਸ਼ਿਵਮ ਦੂਬੇ ਨੂੰ ਰਿਜ਼ਰਵ ਖਿਡਾਰੀਆਂ ਵਜੋਂ ਰੱਖਿਆ ਗਿਆ ਹੈ। ਲੋੜ ਪੈਣ 'ਤੇ ਇਹ ਖਿਡਾਰੀ ਚੈਂਪੀਅਨਜ਼ ਟਰਾਫੀ ਲਈ ਦੁਬਈ ਲਈ ਰਵਾਨਾ ਹੋਣਗੇ।
ਯਸ਼ਸਵੀ ਜੈਸਵਾਲ ਵੀ ਬਾਹਰ
ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਵੀ ਚੈਂਪੀਅਨਜ਼ ਟਰਾਫੀ ਲਈ ਟੀਮ ਵਿੱਚ ਚੁਣਿਆ ਗਿਆ ਹੈ। ਪਰ ਉਸ ਨੂੰ ਵੀ ਟੀਮ ਇੰਡੀਆ ਦੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਵਰੁਣ ਚੱਕਰਵਰਤੀ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਕ੍ਰਿਕਟ ਜਗਤ ਸ਼ਰਮਸਾਰ, ICC ਨੇ ਇਸ ਖਿਡਾਰਣ 'ਤੇ ਲਗਾਈ 5 ਸਾਲ ਦੀ ਪਾਬੰਦੀ
NEXT STORY