ਸਪੋਰਟਸ ਡੈਸਕ- ਰਿਸ਼ਭ ਪੰਤ ਅਤੇ ਰਵਿੰਦਰ ਜਡੇਜਾ ਦੀਆਂ ਪਾਰੀਆਂ ਦੇ ਬਾਵਜੂਦ ਰੈੱਡ-ਹੌਟ ਸਕਾਟ ਬੋਲੈਂਡ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਭਾਰਤ ਨੂੰ 185 ਦੌੜਾਂ 'ਤੇ ਰੋਕ ਦਿੱਤਾ ਪਰ ਦਿਨ ਦੀ ਖੇਡ ਦੀ ਆਖਰੀ ਗੇਂਦ 'ਤੇ ਕਪਤਾਨ ਜਸਪ੍ਰੀਤ ਬੁਮਰਾਹ ਵੱਲੋਂ ਝਟਕਾਈ ਗਈ ਵਿਕਟ ਨੇ ਸ਼ੁੱਕਰਵਾਰ ਨੂੰ ਸਿਡਨੀ ਕ੍ਰਿਕਟ ਗ੍ਰਾਊਂਡ 'ਚ ਆਸਟ੍ਰੇਲਾਈਆ ਦੇ ਖਿਲਾਫ 5ਵੇਂ ਅਤੇ ਆਖਰੀ ਟੈਸਟ 'ਚ ਭਾਰਤ ਲਈ ਖੁਸ਼ੀ ਦਾ ਮਾਹੌਲ ਬਣਾ ਦਿੱਤਾ। ਆਸਟ੍ਰੇਲੀਆ ਨੇ ਮੈਚ ਦੀ ਸਮਾਪਤੀ ਉਸਮਾਨ ਖਵਾਜ਼ਾ ਦੇ ਰੂਪ 'ਚ 9 ਦੌੜਾਂ 'ਤੇ 1 ਵਿਕਟ ਗੁਆ ਕੇ ਕੀਤੀ ਅਤੇ ਸੈਮ ਕੋਂਸਟਾਸ 7 ਦੌੜਾਂ ਬਣਾ ਕੇ ਨਾਬਾਦ ਰਹੇ।
ਸੈਮ ਕੋਂਸਟਾਸ ਦਾ ਬੁਮਰਾਹ ਨਾਲ ਭਿੜਨਾ ਆਸਟ੍ਰੇਲੀਆ ਨੂੰ ਪਿਆ ਮਹਿੰਗਾ
5ਵੇਂ ਟੈਸਟ ਦੇ ਪਹਿਲੇ ਦਿਨ ਦੀ ਆਖਰੀ ਗੇਂਦ ਜੋ ਕਿ ਆਸਟ੍ਰੇਲੀਆ ਦੀ ਪਾਰੀ ਦੇ ਤੀਜੇ ਓਵਰ ਦੀ ਆਖਰੀ ਗੇਂਦ ਸੀ। ਉਸ ਤੋਂ ਠੀਕ ਪਹਿਲਾਂ ਸੈਮ ਕੋਂਸਟਾਸ ਇਕ ਵਾਰ ਫਿਰ ਮੈਦਾਨ 'ਤੇ ਪੰਗਾ ਲੈਂਦੇ ਦਿਸੇ ਪਰ ਇਸ ਵਾਰ ਸਾਹਮਣੇ ਵਿਰਾਟ ਕੋਹਲੀ ਨਹੀਂ ਸਗੋਂ ਕ੍ਰਿਕਟ ਜਗਤ ਦੇ ਸਭ ਤੋਂ ਖਤਰਨਾਕ ਤੇਜ਼ ਗੇਂਦਬਾਜ਼ਾਂ 'ਚੋਂ ਇਕ ਜਸਪ੍ਰੀਤ ਬੁਮਰਾਹ ਸੀ। ਦਰਅਸਲ, ਬੁਮਰਾਹ ਨੇ ਦਿਨ ਦੀ ਆਖਰੀ ਗੇਂਦ ਸੁੱਟਣ ਲਈ ਰਨ-ਅਪ ਲੈਣ ਦੀ ਸ਼ੁਰੂਆਤ ਕੀਤੀ ਪਰ ਸਾਹਮਣੇ ਤੋਂ ਉਸਮਾਨ ਖਵਾਜ਼ਾ ਨੇ ਇਸ਼ਾਰਾ ਕੀਤਾ ਕਿ ਉਹ ਤਿਆਰ ਨਹੀਂ ਹੈ ਅਤੇ ਇਸ ਗੱਲਬਾਤ ਵਿਚਾਲੇ ਬੇਵਜ੍ਹਾ ਸੈਮ ਕੋਂਸਟਾਸ ਕੁਦਦੇ ਹੋਏ ਨਜ਼ਰ ਆਏ ਅਤੇ ਇਸ ਦੌਰਾਨ ਮੈਦਾਨੀ ਅੰਪਾਇਰਾਂ ਨੂੰ ਬਚਾਅ ਲਈ ਆਉਣਾ ਪਿਆ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ।
ਜਸਪ੍ਰੀਤ ਬੁਮਰਾਹ ਨੇ ਸੈਮ ਕੋਂਸਟਾਸ ਨੂੰ ਉਸ ਦੀ ਗਲਤੀ ਦੀ ਸਜ੍ਹਾ ਆਪਣੇ ਅੰਦਾਜ਼ 'ਚ ਦਿੱਤੀ ਅਤੇ ਠੀਕ ਉਸ ਤੋਂ ਬਾਅਦ ਦਿਨ ਦੀ ਆਖਰੀ ਗੇਂਦ 'ਤੇ ਉਸਮਾਨ ਖਵਾਜ਼ਾ ਨੂੰ ਵਿਕਟ ਦੇ ਪਿੱਛੇ ਸੈਕਿੰਡ ਸਲਿੱਪ 'ਚ ਕੇ.ਐੱਲ. ਰਾਹੁਲ ਦੇ ਹੱਥੋਂ ਕੈਚ ਕਰਵਾ ਕੇ ਆਸਟ੍ਰੇਲੀਆ ਨੂੰ ਆਖਰੀ ਪਲ 'ਚ ਵੱਡਾ ਝਟਕਾ ਦੇ ਕੇ ਦਮਦਾਰ ਤਰੀਕੇ ਨਾਲ ਜਸ਼ਨ ਮਨਾਇਆ ਅਤੇ ਸੈਮ ਕੋਂਸਟਾਸ ਵੱਲ ਦੇਖਦੇ ਹੋਏ ਉਸ ਨੂੰ ਦੱਸ ਦਿੱਤਾ ਕਿ ਬੁਮਰਾਹ ਨਾਲ ਪੰਗਾ ਲੈਣ ਦਾ ਨਤੀਜਾ ਕੀ ਹੁੰਦਾ ਹੈ। ਜੱਸੀ ਭਾਜੀ ਦੀ ਇਸ ਸ਼ਾਨਦਾਰ ਗੇਂਦ 'ਤੇ ਉਸਮਾਨ ਖਵਾਜ਼ਾ ਦੀ ਵਿਕਟ ਮਿਲਣ ਤੋਂ ਬਾਅਦ ਪੂਰੀ ਟੀਮ ਇੰਡੀਆ ਦੇ ਖਿਡਾਰੀਆਂ ਨੇ ਸੈਮ ਕੋਂਸਟਾਸ ਦੇ ਸਾਹਮਣੇ ਜਸ਼ਨ ਮਨਾਇਆ।
ਰੋਹਿਤ ਸ਼ਰਮਾ ਨੂੰ ਸਿਡਨੀ ਮੈਚ 'ਚ ਬਾਹਰ ਕੱਢਣ 'ਤੇ ਭੜਕੇ ਨਵਜੋਤ ਸਿੱਧੂ
NEXT STORY