ਸਪੋਰਟਸ ਡੈਸਕ— ਜਸਪ੍ਰੀਤ ਬੁਮਰਾਹ ਯਾਰਕਰ 'ਚ ਆਪਣੀ ਮੁਹਾਰਤ ਲਈ ਜਾਣੇ ਜਾਂਦੇ ਹਨ। ਵਰਲਡ ਕੱਪ ਦੇ ਮੈਚ 'ਚ ਬੰਗਲਾਦੇਸ਼ ਖਿਲਾਫ 28 ਦੌੜਾਂ ਦੀ ਜਿੱਤ 'ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਅਹਿਮ ਭੂਮਿਕਾ ਨਿਭਾਉਂਦੇ ਹੋਏ ਕੁਲ ਚਾਰ ਵਿਕਟਾਂ ਝਟਕਾਈਆਂ। ਬੁਮਰਾਹ ਦੀ ਇਸ ਯਾਰਕਰ ਦੇ ਕ੍ਰਿਕਟ ਦੇ ਵੱਡੇ-ਵੱਡੇ ਦਿੱਗਜ ਮੁਰੀਦ ਹੋ ਗਏ ਹਨ। ਇਸ ਬਾਰੇ ਖੁਦ ਬੁਮਰਾਹ ਨੇ ਕਿਹਾ, ''ਬਹੁਤ ਮਿਹਨਤ ਕਰਨ ਦੀ ਜ਼ਰੂਰਤ ਪੈਂਦੀ ਹੈ। ਮੈਂ ਹਮੇਸ਼ਾ ਇਹੋ ਕਹਿੰਦਾ ਹਾਂ। ਮੈਂ ਜਦੋਂ ਵੀ ਨੈੱਟ 'ਚ ਅਭਿਆਸ ਕਰਦਾ ਹਾਂ ਤਾਂ ਮੈਂ ਹਰ ਸਥਿਤੀ ਲਈ ਤਿਆਰੀ ਰਹਿੰਦਾ ਹਾਂ। ਭਾਵੇਂ ਉਹ ਨਵੀਂ ਗੇਂਦ ਹੋਵੇ ਜਾਂ ਪੁਰਾਣੀ ਜਾਂ ਆਖਰੀ ਓਵਰਾਂ 'ਚ ਗੇਂਦਬਾਜ਼ੀ ਕਰਨਾ ਹੈ।''

ਬੁਮਰਾਹ ਨੇ ਕਿਹਾ, ''ਤਿਆਰੀ ਹੀ ਸਭ ਕੁਝ ਹੈ। ਤੁਸੀਂ ਜਿੰਨੀ ਤਿਆਰੀ ਕਰਦੇ ਹੋਏ ਯਾਰਕਰ ਪਾਉਂਦੇ ਹੋਏ ਓਨੇ ਹੀ ਚੰਗੇ ਹੁੰਦੇ ਜਾਂਦੇ ਹੋ। ਤੁਸੀਂ ਇਸ 'ਚ ਮੁਹਾਰਤ ਹਾਸਲ ਨਹੀਂ ਕਰ ਸਕਦੇ। ਤੁਸੀਂ ਇਸ 'ਚ ਲਗਾਤਾਰ ਬਿਹਤਰ ਹੋਣ ਦੀ ਕੋਸ਼ਿਸ਼ ਕਰਦੇ ਹੋ, ਤੁਹਾਨੂੰ ਇਸ ਨੂੰ ਦੋਹਰਾਉਣਾ ਹੁੰਦਾ ਹੈ।'' ਬੁਮਰਾਹ ਨੇ ਕਿਹਾ, ''ਇਹ ਕਿਸੇ ਹੋਰ ਗੇਂਦ ਦੀ ਤਰ੍ਹਾਂ ਹੀ ਹੈ, ਜਿਵੇਂ ਕਿ ਤੁਸੀਂ ਬਹੁਤ ਲੈਂਥ ਵਾਲੀ ਗੇਂਦ ਸੁਟਣੀ ਹੈ। ਇਸ ਲਈ ਤੁਸੀਂ ਲਗਾਤਾਰ ਅਭਿਆਸ ਕਰਦੇ ਹੋ ਅਤੇ ਮੈਚ 'ਚ ਉਸ ਨੂੰ ਦੋਹਰਾਉਣ ਦੀ ਕੋਸ਼ਿਸ਼ ਕਰਦੇ ਹੋ।''
ਟੋਕੀਓ ਓਲੰਪਿਕ 'ਚ ਹਿੱਸਾ ਲੈ ਕੇ ਸਾਕਸ਼ੀ ਬਣਨਾ ਚਾਹੁੰਦੀ ਹੈ ਡਬਲ ਓਲੰਪਿਕ ਮੈਡਲਿਸਟ
NEXT STORY