ਲੰਡਨ - ਜਰਮਨ ਖਿਡਾਰੀ ਅਲੈਗਜ਼ਾਂਦ੍ਰ ਜਵੇਰੇਵ ਨੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਕੇ ਕਰੀਅਰ ਵਿਚ ਪਹਿਲੀ ਵਾਰ ਸਾਲ ਦੇ ਆਖਰੀ ਏ. ਟੀ. ਪੀ. ਫਾਈਨਲਸ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ।
21 ਸਾਲਾ ਜਰਮਨ ਖਿਡਾਰੀ ਨੇ ਬਿਹਤਰੀਨ ਫਾਰਮ ਵਿਚ ਖੇਡ ਰਹੇ ਜੋਕੋਵਿਚ ਨੂੰ ਹੈਰਾਨੀਜਨਕ ਢੰਗ ਨਾਲ ਇਕਪਾਸੜ ਮੁਕਾਬਲੇ ਵਿਚ 6-4, 6-3 ਨਾਲ ਹਰਾਇਆ ਜਦਕਿ ਦੋਵਾਂ ਵਿਚਾਲੇ ਕਾਂਟੇ ਦੀ ਟੱਕਰ ਦੀ ਉਮੀਦ ਕੀਤੀ ਜਾ ਰਹੀ ਸੀ। ਸੈਸ਼ਨ ਦੇ ਆਖਰੀ ਵੱਕਾਰੀ ਟੂਰਨਾਮੈਂਟ ਵਿਚ ਦੂਜੀ ਵਾਰ ਖੇਡਣ ਉਤਰੇ ਜਵੇਰੇਵ ਨੇ ਸੈਮੀਫਾਈਨਲ ਵਿਚ ਛੇ ਵਾਰ ਦੇ ਚੈਂਪੀਅਨ ਰੋਜ਼ਰ ਫੈਡਰਰ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ।
ਟੂਰਨਾਮੈਂਟ ਦੇ ਫਾਈਨਲ ਵਿਚ ਪਹਿਲਾਂ ਤੱਕ ਜਿੱਥੇ ਕੋਈ ਵੀ ਵਿਰੋਧੀ ਜੋਕੋਵਿਚ ਦੀ ਸਰਵਿਸ ਬ੍ਰੇਕ ਨਹੀਂ ਕਰ ਸਕਿਆ ਸੀ, ਉਥੇ ਹੀ ਜਵੇਰੇਵ ਨੇ ਖਿਤਾਬੀ ਮੁਕਾਬਲੇ ਵਿਚ ਚਾਰ ਵਾਰ ਸਰਬੀਆਈ ਖਿਡਾਰੀ ਦੀ ਸਰਵਿਸ ਬ੍ਰੇਕ ਕੀਤੀ। ਚੋਟੀ ਦਰਜਾ ਪ੍ਰਾਪਤ ਜੋਕੋਵਿਚ ਨੇ ਦੂਜੇ ਸੈੱਟ ਦੀ ਸ਼ੁਰੂਆਤ ਵਿਚ ਜਵੇਰੇਵ ਦੀ ਸਰਵਿਸ ਬਰੇਕ ਕੀਤੀ ਪਰ ਇਸ ਦੇ ਇਲਾਵਾ ਪੂਰੇ ਮੈਚ ਵਿਚ ਉਹ ਜਰਮਨ ਖਿਡਾਰੀ 'ਤੇ ਦਬਾਅ ਨਹੀਂ ਬਣਾ ਸਕਿਆ।
ਜਵੇਰੇਵ ਪਹਿਲਾ ਜਰਮਨ ਖਿਡਾਰੀ ਹੈ, ਜਿਸ ਨੇ ਸਾਲ 1995 ਵਿਚ ਬੋਰਿਸ ਬੇਕਰ ਤੋਂ ਬਾਅਦ ਪਹਿਲੀ ਵਾਰ ਏ. ਟੀ. ਪੀ. ਫਾਈਨਲਸ ਦਾ ਖਿਤਾਬ ਜਿੱਤਿਆ ਹੈ। ਉਹ ਸਾਲ 2008 ਵਿਚ ਜੋਕੋਵਿਚ ਤੋਂ ਬਾਅਦ ਇਹ ਖਿਤਾਬ ਹਾਸਲ ਕਰਨ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਵੀ ਹੈ।
''ਮੈਂ ਸ਼ਬਦਾਂ ਵਿਚ ਇਸ ਨੂੰ ਬਿਆਨ ਨਹੀਂ ਕਰ ਸਕਦਾ ਹਾਂ। ਇਹ ਮੇਰੇ ਕਰੀਅਰ ਦਾ ਸਭ ਤੋਂ ਵੱਡਾ ਖਿਤਾਬ ਹੈ। ਮੈਂ ਪਹਿਲਾਂ ਤਾਂ ਨੋਵਾਕ ਨੂੰ ਸ਼ੁੱਭਕਾਮਨਾਵਾਂ ਦੇਵਾਗਾਂ ਕਿਉਂਕਿ ਪਿਛਲੇ ਕੁਝ ਮਹੀਨੇ ਤੋਂ ਉਹ ਕਮਾਲ ਦੀ ਟੈਨਿਸ ਖੇਡ ਰਿਹਾ ਹੈ। ਉਹ ਸ਼ਾਇਦ ਹੀ ਇਸ ਤੋਂ ਪਹਿਲਾਂ ਕੋਈ ਮੈਚ ਹਾਰਿਆ ਸੀ ਪਰ ਮੇਰੇ ਵਿਰੁੱਧ ਉਹ ਹਾਰ ਗਿਆ।''
''ਸਾਸ਼ਾ ਨੇ ਗਰੁੱਪ ਗੇੜ ਤੋਂ ਬਿਹਤਰ ਖੇਡ ਦਿਖਾਇਆ ਤੇ ਉਹ ਜਿੱਤਣ ਦਾ ਹੱਕਦਾਰ ਹੈ। ਉਹ ਅਜੇ ਨੌਜਵਾਨ ਹੈ ਪਰ ਉਸ ਦਾ ਕਰੀਅਰ ਕਾਫੀ ਚੰਗਾ ਚੱਲ ਰਿਹਾ ਹੈ ਤੇ ਮੈਂ ਉਸ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।''
NZ vs PAK : ਡੈਬਿਊ ਟੈਸਟ 'ਚ ਪਟੇਲ ਨੇ ਨਿਊਜ਼ੀਲੈਂਡ ਨੂੰ ਦਿਵਾਈ ਜਿੱਤ
NEXT STORY