ਗੁਵਾਹਾਟੀ—ਕੇਰਲ ਦੇ ਜਿਨਸਨ ਜਾਨਸਨ ਨੇ ਪੁਰਸ਼ਾਂ ਦੀ 800 ਮੀਟਰ ਦੌੜ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼੍ਰੀਰਾਮ ਸਿੰਘ ਦਾ 42 ਸਾਲ ਪੁਰਾਣਾ ਨੈਸ਼ਨਲ ਰਿਕਾਰਡ ਤੋੜ ਦਿੱਤਾ। ਇੱਥੇ 58ਵੀਂ ਰਾਸ਼ਟਰੀ ਇੰਟਰ ਸਟੇਟ ਸੀਨੀਅਰ ਐਥਲੇਟਿਕਸ ਚੈਂਪੀਅਨਸ਼ਿਪ ਦੇ ਦੂਜੇ ਦਿਨ 27 ਸਾਲਾਂ ਇਸ ਖਿਡਾਰੀ ਨੇ 1 ਮਿੰਟ 45.65 ਸੈਕਿੰਟ 'ਚ ਦੌੜ ਪੂਰੀ ਕਰਕੇ ਸੋਨ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਸ਼੍ਰੀਰਾਮ ਸਿੰਘ ਦੇ ਨਾਮ ਸੀ, ਜੋ ਉਨ੍ਹਾਂ ਨੇ 1976 'ਚ 1 ਮਿੰਟ 45.77 ਸੈਕਿੰਡ ਦੇ ਸਮੇਂ 'ਚ ਰਿਕਾਰਡ ਆਪਣੇ ਨਾਮ ਕੀਤਾ ਸੀ। ਸ਼੍ਰੀਰਾਮ ਨੇ ਇਹ ਰਿਕਾਰਡ 1976 ਦੇ ਓਲਪਿੰਕ ਖੇਡਾਂ 'ਚ ਬਣਾਇਆ ਸੀ।
ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਜਿਨਸਨ ਨੇ ਏਸ਼ੀਆਈ ਖੇਡਾਂ ਦੇ ਲਈ ਵੀ ਕੁਆਲੀਫਾਈ ਕੀਤਾ ਕਿਉਂਕਿ ਇਸਦੇ ਲਈ ਕੁਆਲੀਫਾਇੰਗ ਪੱਧਰ 1 ਮਿੰਟ 47.50 ਸੈਕਿੰਡ ਹੈ। ਜਿਨਸਨ ਨੇ ਕਿਹਾ, ਨੂੰ ਦੌੜ ਤੋਂ ਪਹਿਲਾਂ ਮੈਂ ਤਮਗੇ ਬਾਰੇ ਨਹੀਂ ਸੋਚ ਰਿਹਾ ਸੀ। ਮੈਂ ਖੁਦ ਨੂੰ ਕਿਹਾ ਸੀ ਕਿ ਮੈਂ ਰਾਸ਼ਟਰੀ ਰਿਕਾਰਡ ਕਾਇਮ ਕਰਾਂਗਾ।' ਆਪਣਾ ਰਿਕਾਰਡ ਟੁੱਟਣ ਦੇ ਬਾਅਦ ਸ਼੍ਰੀਰਾਮ ਨੇ ਕਿਹਾ, 'ਰਿਕਾਰਡ ਟੁੱਟਣ ਦੇ ਲਈ ਹੀ ਹੁੰਦੇ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਮੇਰਾ ਰਿਕਾਰਡ ਜਿਨਸਨ ਨੇ ਤੋੜਿਆ। ਇਹ ਭਾਰਤੀ ਖਿਡਾਰੀਆਂ ਦੇ ਲਈ ਚੰਗਾ ਹੈ।
ਹਰਿਆਣਾ ਦੇ ਮਨਜੀਤ ਸਿੰਘ ਨੇ 1 ਮਿੰਟ 46.26 ਸੈਕਿੰਡ ਲੈ ਕੇ ਚਾਂਦੀ ਦਾ ਤਮਗਾ ਜਿੱਤਿਆ ਅਤੇ ਏਸ਼ੀਆਈ ਖੇਡਾਂ ਦੇ ਲਈ ਕੁਆਲੀਫਾਈ ਵੀ ਕੀਤਾ। ਮਣੀਪੁਰ ਦੇ ਮੁਹੰਮਦ ਅਫਜ਼ਲ ਨੇ ਇਕ ਮਿੰਟ 46.79 ਸੈਕਿੰਡ ਦੇ ਨਾਲ ਕਾਂਸੀ ਤਮਗਾ ਆਪਣੇ ਨਾਮ ਕੀਤਾ। ਇਸੇ ਵਿਚਕਾਰ ਹਿਮਾ ਦਾਸ ਨੇ ਬੁੱਧਵਾਰ ਨੂੰ ਇੱਥੇ 23.10 ਸੈਕਿੰਡ ਦੇ ਰਿਕਾਰਡ ਸਮੇਂ ਦੀ ਬਰਾਬਰੀ ਕਰਦੇ ਹੋਏ ਮਹਿਲਾਵਾਂ ਦੀ 200 ਮੀਟਰ ਦੌੜ ਦਾ ਸੋਨ ਤਮਗਾ ਜਿੱਤਿਆ ਅਤੇ ਏਸ਼ੀਆਈ ਖੇਡਾਂ ਦੇ ਲਈ ਕੁਆਲੀਫਾਈ ਕਰ ਲਿਆ। ਅਸਾਮ ਦੀ 18 ਸਾਲ ਦੀ ਖਿਡਾਰੀ ਨੇ ਓਡੀਸ਼ਾ ਦੀ ਦੂਤੀ ਚੰਦ ਨੂੰ ਪਿੱਛੇ ਛੱਡਿਆ।
FIFA WC: ਫੁੱਟਬਾਲ ਮੈਚ ਦੌਰਾਨ ਫੈਨਜ਼ 'ਚ ਹੋਈ ਜ਼ਬਰਦਸਤ ਲੜਾਈ, ਦੇਖੋ ਤਸਵੀਰਾਂ
NEXT STORY