ਜਰਮਨੀ- ਤੀਸਰਾ ਦਰਜਾ ਪ੍ਰਾਪਤ ਜੇਸਿਕਾ ਪੈਗੁਲਾ ਨੇ ਮੇਗਡਾਲਿਨੀ ਫ੍ਰੈਂਚ ਨੂੰ 6-1, 6-1 ਨਾਲ ਹਰਾ ਕੇ ਪੋਰਸ਼ ਗ੍ਰਾਂ ਪ੍ਰੀ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ। ਇਸ ਮਹੀਨੇ ਚਾਰਲੇਸਟਨ ਓਪਨ ਜਿੱਤਣ ਵਾਲੀ ਪੇਗੁਲਾ ਨੇ ਪੋਲੈਂਡ ਦੀ ਆਪਣੀ ਵਿਰੋਧੀ ਨੂੰ ਸਿਰਫ 59 ਮਿੰਟ ’ਚ ਹਰਾਇਆ।
ਅਮਰੀਕਾ ਦੀ ਪੇਗੁਲਾ ਦਾ ਸਾਹਮਣਾ ਹੁਣ ਏਕਾਤੇਰਿਨਾ ਅਲੈਗਜ਼ੈਂਡ੍ਰੋਵਾ ਨਾਲ ਹੋਵੇਗਾ, ਜਿਸ ਨੇ 6ਵਾਂ ਦਰਜਾ ਪ੍ਰਾਪਤ ਮਿਰਾ ਆਂਦ੍ਰੀਵਾ ਨੂੰ 6-3, 6-2 ਨਾਲ ਹਰਾ ਦਿੱਤਾ। ਚੌਥਾ ਦਰਜਾ ਪ੍ਰਾਪਤ ਕੋਕੋ ਗਾਫ ਨੇ ਏਲਾ ਸੀਡੇਲ ਨੂੰ 6-1, 6-1 ਹਰਾਇਆ। ਹੁਣ ਉਹ 5ਵਾਂ ਦਰਜਾ ਪ੍ਰਾਪਤ ਜੈਸਮੀਨ ਪਾਓਲਿਨੀ ਨਾਲ ਖੇਡੇਗੀ, ਜਿਸ ਨੇ ਜੂਲੀ ਨੀਮੀਰ ਨੂੰ 6-1, 7-5 ਨਾਲ ਹਰਾ ਦਿੱਤਾ।
'Dashmesh Culture Centre’s 1st Alberta Sikh Games' ਦਾ ਹੋਇਆ ਆਗਾਜ਼, ਤਸਵੀਰਾਂ ਆਈਆਂ ਸਾਹਮਣੇ
NEXT STORY