ਨਵੀਂ ਦਿੱਲੀ- ਇੰਗਲੈਂਡ ਦਾ ਤੇਜ਼ ਗੇਂਦਬਾਜ਼ ਜਿਮ ਲੇਕਰ ਉਨ੍ਹਾਂ ਚੋਣਵੇਂ ਕ੍ਰਿਕਟਰਾਂ ਵਿਚੋਂ ਇਕ ਹੈ, ਜਿਨ੍ਹਾਂ ਦੇ ਬਣਾਏ ਰਿਕਾਰਡ ਅੱਜ ਤਕ ਅਟੁੱਟ ਹਨ। ਲੇਕਰ ਨੇ 1956 ਵਿਚ ਏਸ਼ੇਜ਼ ਸੀਰੀਜ਼ ਦੌਰਾਨ ਆਸਟਰੇਲੀਆ ਦੀ ਟੀਮ ਦੀਆਂ ਇਕ ਟੈਸਟ ਵਿਚ ਰਿਕਾਰਡ 19 ਵਿਕਟਾਂ ਹਾਸਲ ਕੀਤੀਆਂ ਸਨ। ਲੇਕਰ ਨੇ ਪਹਿਲੀ ਪਾਰੀ ਵਿਚ 9 ਵਿਕਟਾਂ ਹਾਸਲ ਕੀਤੀਆਂ ਸਨ, ਜਿਸ ਕਾਰਣ ਆਸਟਰੇਲੀਆ ਸਿਰਫ 84 ਦੌੜਾਂ 'ਤੇ ਸਿਮਟ ਗਈ ਸੀ। ਦੂਜੀ ਪਾਰੀ ਵਿਚ ਵੀ ਲੇਕਰ ਨੇ ਆਸਟਰੇਲੀਆ ਨੂੰ ਉਭਰਨ ਦਾ ਮੌਕਾ ਨਹੀਂ ਦਿੱਤਾ। ਉਸ ਨੇ ਆਸਟਰੇਲੀਆ ਦੀਆਂ ਸਾਰੀਆਂ 10 ਵਿਕਟਾਂ ਕੱਢਣ ਵਿਚ ਸਫਲਤਾ ਹਾਸਲ ਕੀਤੀ। ਲੇਕਰ ਆਪਣੇ ਸਪੈੱਲ ਦੌਰਾਨ ਇੰਨਾ ਖਤਰਨਾਕ ਸੀ ਕਿ ਉਸ ਨੇ ਪਹਿਲੀ ਪਾਰੀ ਵਿਚ 4 ਤੇ ਦੂਜੀ ਪਾਰੀ ਵਿਚ ਵੀ ਚਾਰ ਅਰਥਾਤ ਕੁਲ 8 ਬੱਲੇਬਾਜ਼ਾਂ ਨੂੰ 0 'ਤੇ ਆਊਟ ਕੀਤਾ ਸੀ। ਕੇਡੀ ਮੈਕੇ ਤੇ ਆਰ. ਐੱਨ. ਹਾਰਵੇ ਤਾਂ ਅਜਿਹੇ ਬੱਲੇਬਾਜ਼ ਰਹੇ, ਜਿਨ੍ਹਾਂ ਨੂੰ ਲੇਕਰ ਨੇ ਦੋਵਾਂ ਪਾਰੀਆਂ ਵਿਚ 0'ਤੇ ਹੀ ਆਊਟ ਕੀਤਾ ਸੀ।
ਭਾਰਤ ਦੇ ਧਾਕੜ ਸਪਿਨਰ ਅਨਿਲ ਕੁੰਬਲੇ ਦੇ ਨਾਂ 'ਤੇ ਵੀ ਇਕ ਪਾਰੀ ਵਿਚ 10 ਵਿਕਟਾਂ ਕੱਢਣ ਦਾ ਰਿਕਾਰਡ ਦਰਜ ਹੈ। ਕੁੰਬਲੇ ਨੇ ਪਾਕਿਸਤਾਨ ਵਿਰੁੱਧ ਸਾਲ 1999 ਵਿਚ ਪਾਕਿਸਤਾਨ ਵਿਰੁੱਧ ਦਿੱਲੀ ਵਿਚ ਖੇਡੇ ਗਏ ਟੈਸਟ ਦੌਰਾਨ ਇਹ ਕਾਰਨਾਮਾ ਕਰ ਦਿਖਾਇਆ ਸੀ।
ਪੀ.ਸੀ.ਬੀ. ਤੇ ਪੀ.ਐੱਸ.ਐੱਲ. ਦੇ ਰਿਸ਼ਤਿਆਂ ਵਿਚਾਲੇ ਕੁੜੱਤਣ
NEXT STORY