ਕਰਾਚੀ – ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਤੇ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਵਿਚ ਇਸਦੀਆਂ ਫ੍ਰੈਂਚਾਈਜ਼ੀਆਂ ਦੇ ਰਿਸ਼ਤਿਆਂ ਵਿਚਾਲੇ ਕੁੜੱਤਣ ਆ ਗਈ ਹੈ ਕਿਉਂਕਿ 3 ਟੀਮਾਂ ਬੋਰਡ ਦੇ ਨਾਲ ਵਿੱਤੀ ਤੇ ਸਪਾਂਸਰ ਸਬੰਧਤ ਪ੍ਰਤੀਬੱਧਤਾਵਾਂ ਪੂਰੀਆਂ ਕਰਨ ਵਿਚ ਅਸਫਲ ਰਹੀਆਂ ਹਨ।ਲੀਗ ਵਿਚ 6 ਫ੍ਰੈਂਚਾਇਜ਼ੀਆਂ ਦੇ ਮਾਲਕਾਂ ਨੇ ਪੀ. ਸੀ. ਬੀ. ਨੂੰ ਸਖਤ ਸ਼ਬਦਾਂ ਵਿਚ ਈ-ਮੇਲ ਭੇਜੀਆਂ ਹਨ ਤੇ ਅਜਿਹਾ ਪੀ. ਐੱਸ. ਐੱਲ. ਦੀ 28 ਜੁਲਾਈ ਨੂੰ ਨਿਰਧਾਰਤ ਸੰਚਾਲਨ ਪ੍ਰੀਸ਼ਦ ਮੀਟਿੰਗ ਦੇ ਰੱਦ ਕਰਨ ਤੋਂ ਬਾਅਦ ਹੋਇਆ ਹੈ ਕਿਉਂਕਿ ਬੋਰਡ ਮੁਖੀ ਤੇ ਮੁੱਖ ਕਾਰਜਕਾਰੀ ਅਧਿਕਾਰੀ ਛੁੱਟੀਆਂ ਮਨਾਉਣ ਬ੍ਰਿਟੇਨ ਰਵਾਨਾ ਹੋ ਗਏ ਹਨ ਪਰ ਸਮੱਸਿਆ ਦਾ ਹੱਲ ਕੱਢਣ ਦੀ ਬਜਾਏ ਪੀ. ਐੱਸ. ਐੱਲ. ਦੇ ਆਯੋਜਨ ਕਾਰਜਕਾਰੀ ਸ਼ੋਏਬ ਨਾਵੇਦ ਨੇ ਆਪਣੇ ਜਵਾਬ ਵਿਚ ਕਿਹਾ ਹੈ ਕਿ ਭਵਿੱਖ ਵਿਚ ਇਹ ਿਤੰਨੇ ਫ੍ਰੈਂਚਾਈਜ਼ੀਆਂ ਸੰਚਾਲਨ ਪ੍ਰੀਸ਼ਦ ਜਾਂ ਕਿਸੇ ਹੋਰ ਚਰਚਾ ਦਾ ਹਿੱਸਾ ਨਹੀਂ ਹੋਣਗੀਆ, ਜਦੋਂ ਤਕ ਉਹ ਆਪਣਾ ਬਕਾਇਆ ਨਹੀਂ ਦੇ ਦਿੰਦੀਆਂ।
IPL ਦੌਰਾਨ 30 ਤੋਂ 50 ਫੀਸਦੀ ਸਟੇਡੀਅਮ ਭਰਨਾ ਚਾਹੁੰਦੈ ਅਮੀਰਾਤ ਕ੍ਰਿਕਟ ਬੋਰਡ
NEXT STORY