ਸਾਊਥੰਪਟਨ- ਇੰਗਲੈਂਡ ਦੇ ਬੱਲੇਬਾਜ਼ ਜੋ ਡੇਨਲੀ ਨੂੰ ਟ੍ਰੇਨਿੰਗ ਦੇ ਦੌਰਾਨ ਪਿੱਠ 'ਚ ਦਰਦ ਤੋਂ ਬਾਅਦ ਆਇਰਲੈਂਡ ਵਿਰੁੱਧ ਰਾਇਲ ਲੰਡਨ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਤੇ ਉਸ ਦੀ ਜਗ੍ਹਾ ਲੰਕਾਸ਼ਰ ਦੇ ਲਿਯਾਮ ਲਿਵਿੰਗਸਟੋਨ ਲੈਣਗੇ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਕਿ ਬਚੇ ਹੋਏ ਦੋ ਵਨ ਡੇ 'ਚ 14 ਮੈਂਬਰੀ ਟੀਮ ਵਿਚ ਲਿਵਿੰਗਸਟੋਨ ਹੁਣ 34 ਸਾਲ ਦੇ ਡੇਨਲੀ ਦੀ ਜਗ੍ਹਾ ਸ਼ਾਮਲ ਹੋਣਗੇ।
ਬੋਰਡ ਦੇ ਬਿਆਨ ਅਨੁਸਾਰ- ਜੋ ਡੇਨਲੀ ਬੁੱਧਵਾਰ ਨੂੰ ਟ੍ਰੇਨਿੰਗ 'ਚ ਪਿੱਠ ਦਰਦ ਤੋਂ ਬਾਅਦ ਆਇਰਲੈਂਡ ਵਿਰੁੱਧ ਰਾਇਲ ਲੰਡਨ ਸੀਰੀਜ਼ 'ਚ ਨਹੀਂ ਖੇਡ ਸਕਣਗੇ। ਕੇਂਟ ਦੇ ਬੱਲੇਬਾਜ਼ ਦੀ ਜਗ੍ਹਾ 14 ਮੈਂਬਰੀ ਇੰਗਲੈਂਡ ਵਨ ਡੇ ਟੀਮ 'ਚ ਲੰਕਾਸ਼ਰ ਦੇ ਲਿਯਾਮ ਲਿਵਿੰਗਸਟੋਨ ਨੂੰ ਰੱਖਿਆ ਗਿਆ ਹੈ। ਲਿਵਿੰਗਸਟੋਨ 2 ਟੀ-20 'ਚ ਇੰਗਲੈਂਡ ਦੀ ਨੁਮਾਇੰਦਗੀ ਕਰ ਚੁੱਕੇ ਹਨ ਤੇ ਜੇਕਰ ਉਹ ਆਖਰੀ 2 ਵਨ ਡੇ ਦੇ ਇਕ ਮੁਕਾਬਲੇ ਲਈ ਆਖਰੀ ਪਲੇਇੰਗ ਇਲੈਵਨ 'ਚ ਚੁਣਿਆ ਗਿਆ ਹੈ ਤਾਂ ਉਹ ਆਪਣਾ ਵਨ ਡੇ ਡੈਬਿਊ ਕਰਨਗੇ। ਇੰਗਲੈਂਡ ਨੇ ਜੈਵ-ਸੁਰੱਖਿਆ ਮਾਹੌਲ 'ਚ ਖੇਡੀ ਜਾ ਰਹੀ 3 ਮੈਚਾਂ ਦੀ ਸੀਰੀਜ਼ ਦੇ ਪਹਿਲੇ ਵਨ ਡੇ 'ਚ 6 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਦੂਜਾ ਵਨ ਡੇ ਸ਼ਨੀਵਾਰ ਨੂੰ ਤੇ ਆਖਰੀ ਵਨ ਡੇ ਮੰਗਲਵਾਰ ਨੂੰ ਖੇਡਿਆ ਜਾਵੇਗਾ।
ਬਾਰਾਕੂਡਾ ਚੈਂਪੀਅਨਸ਼ਿਪ ਤੋਂ ਬਾਅਦ ਅਟਵਾਲ ਸਾਂਝੇ ਤੌਰ 'ਤੇ 38ਵੇਂ ਸਥਾਨ 'ਤੇ ਪਹੁੰਚੇ
NEXT STORY