ਨਿਊਯਾਰਕ— ਤਿੰਨ ਵਾਰ ਦੇ ਚੈਂਪੀਅਨ ਜਾਨ ਇਸਨਰ ਨੇ ਫਰਾਂਸ ਦੇ ਚੌਥਾ ਦਰਜਾ ਪ੍ਰਾਪਤ ਯੂਗੋ ਹਮਬਰਟ ਨੂੰ ਹਰਾ ਕੇ ਰੋਡ ਆਈਲੈਂਡ ਦੇ ਨਿਊਪੋਰਟ 'ਚ ਏ.ਟੀ.ਪੀ. ਗ੍ਰਾਸ ਕੋਰਟ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾਈ। ਇਸਨਰ ਨੇ ਸੈਮੀਫਾਈਨਲ 'ਚ ਹਮਬਰਟ ਖਿਲਾਫ 6-7 (4/7), 7-6 (7/5), 6-3 ਨਾਲ ਜਿੱਤ ਦਰਜ ਕੀਤੀ। ਫਾਈਨਲ 'ਚ ਇਸਨਰ ਦਾ ਸਾਹਮਣਾ ਕਜ਼ਾਖਸਤਾਨ ਦੇ ਸਤਵਾਂ ਦਰਜਾ ਪ੍ਰਾਪਤ ਐਲੇਕਸਾਂਦਰ ਬੁਬਲਿਕ ਨਾਲ ਹੋਵੇਗਾ ਜਿਨ੍ਹਾਂ ਨੇ ਸਪੇਨ ਦੇ ਮਾਰਸੇਲ ਗ੍ਰੇਨੋਲਰਸ 7-6 (7/5), 3-6, 6-4 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ।
ਪੇਸ ਤੇ ਡੇਨੀਅਲ ਦੀ ਜੋੜੀ ਹਾਲ ਆਫ ਫੇਮ ਓਪਨ ਦੇ ਸੈਮੀਫਾਈਨਲ 'ਚ ਪਹੁੰਚੀ
NEXT STORY