ਜੋਹਾਨਸਬਰਗ- ਨੌਜਵਾਨ ਤੇਜ਼ ਗੇਂਦਬਾਜ਼ ਮਾਰਕੋ ਜਾਨਸੇਨ ਨੂੰ ਭਾਰਤ ਦੇ ਵਿਰੁੱਧ 19 ਜਨਵਰੀ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੇ ਲਈ 17 ਮੈਂਬਰੀ ਦੱਖਣੀ ਅਫਰੀਕਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। 21 ਸਾਲਾ ਦੇ ਜਾਨਸੇਨ ਨੇ ਪਿਛਲੇ ਹਫਤੇ ਆਪਣੇ ਟੈਸਟ ਵਿਚ ਪੰਜ ਵਿਕਟਾਂ ਹਾਸਲ ਕੀਤੀਆਂ ਸਨ। ਮੇਜ਼ਬਾਨ ਟੀਮ ਦੇ ਕਪਤਾਨ ਤੇਮਬਾ ਬਾਵੁਮਾ ਹੋਣਗੇ, ਜਦਕਿ ਕੇਸ਼ਵ ਮਹਾਰਾਜ ਉਪ ਕਪਤਾਨ ਹੋਣਗੇ। ਅਨੁਭਵੀ ਤੇਜ਼ ਗੇਂਦਬਾਜ਼ ਐਨਰਿਚ ਨੌਰਕੀਆ ਸੱਟ ਦੇ ਕਾਰਨ ਵਨ ਡੇ ਸੀਰੀਜ਼ ਵਿਚ ਨਹੀਂ ਖੇਡ ਸਕਣਗੇ। ਟੀਮ ਵਿਚ ਸਾਬਕਾ ਕਪਤਾਨ ਕਵਿੰਟਨ ਡੀ ਕਾਕ ਵੀ ਹਨ, ਜਿਨ੍ਹਾਂ ਨੇ ਭਾਰਤ ਦੇ ਵਿਰੁੱਧ ਪਹਿਲੇ ਟੈਸਟ ਤੋਂ ਬਾਅਦ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ।
ਇਹ ਖ਼ਬਰ ਪੜ੍ਹੋ- SA v IND : ਦੂਜੇ ਟੈਸਟ ਮੈਚ 'ਚ ਅਸ਼ਵਿਨ ਤੋੜ ਸਕਦੇ ਹਨ ਇਨ੍ਹਾਂ ਦਿੱਗਜ ਗੇਂਦਬਾਜ਼ਾਂ ਦਾ ਰਿਕਾਰਡ
ਦੱਖਣੀ ਅਫਰੀਕਾ ਦੀ ਚੋਣ ਕਮੇਟੀ ਦੇ ਸਮੂਹ ਵਿਕਟਰ ਐੱਮ. ਨੇ ਕਿਹਾ ਕਿ ਇਹ ਕਾਫੀ ਰੋਮਾਂਚਕ ਸਮੂਹ ਹੈ। ਚੋਣ ਕਮੇਟੀ ਤੇ ਮੈਂ ਉਸਦੇ ਪ੍ਰਦਰਸ਼ਨ ਨੂੰ ਲੈ ਕੇ ਕਾਫੀ ਰੋਮਾਂਚਿਤ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕਈ ਖਿਡਾਰੀਆਂ ਦੇ ਲਈ ਭਾਰਤ ਵਰਗੀ ਮਜ਼ਬੂਤ ਟੀਮ ਦੇ ਵਿਰੁੱਧ ਖੇਡਣ ਨਾਲੋ ਵੱਡਾ ਕੁਝ ਨਹੀਂ। ਇਹ ਉਸਦੇ ਲਈ ਸਭ ਤੋਂ ਵੱਡੀ ਸੀਰੀਜ਼ ਹੋਵੇਗੀ। ਪਹਿਲਾ ਮੈਚ 19 ਜਨਵਰੀ ਨੂੰ ਤੇ ਦੂਜਾ 21 ਜਨਵਰੀ ਨੂੰ ਪਰਲ ਵਿਚ ਖੇਡਿਆ ਜਾਵੇਗਾ। ਤੀਜਾ ਤੇ ਆਖਰੀ ਮੈਚ 23 ਜਨਵਰੀ ਨੂੰ ਕੇਪਟਾਊਨ ਵਿਚ ਹੋਵੇਗਾ।
ਇਹ ਖ਼ਬਰ ਪੜ੍ਹੋ-ਇੰਗਲੈਂਡ ਟੀਮ ਨੇ ਰੱਦ ਕੀਤਾ ਆਪਣਾ ਟ੍ਰੇਨਿੰਗ ਸੈਸ਼ਨ, ਦੱਸੀ ਇਹ ਵਜ੍ਹਾ
ਦੱਖਣੀ ਅਫਰੀਕਾ ਟੀਮ :-
ਟੇਮਬਾ ਬਾਵੁਮਾ (ਕਪਤਾਨ), ਕੇਸ਼ਵ ਮਹਾਰਾਜ, ਕਵਿੰਟਨ ਡੀ ਕਾਕ, ਜੁਬੈਰ ਹਮਜਾ, ਮਾਰਕੋ ਜਾਨਸੇਨ, ਜਾਂਨੇਮਨ ਮਾਲਾਨ, ਸਿਸਾਂਡਾ ਐਮਗਾਲਾ, ਏਡੇਨ ਮਾਰਕਰਾਮ, ਡੇਵਿਡ ਮਿਲਰ, ਲੁੰਗੀ ਐਂਗਿਡੀ, ਵੇਨ ਪਰਨੇਲ, ਐਂਡੀਲੇ ਫੇਲੁਕਵਾਯੋ, ਡਵੇਨ ਪ੍ਰਿਟੋਰਿਆਸ, ਕੈਗਿਸੋ ਰਬਾਡਾ, ਤਬਰੇਜ ਸ਼ਮਸੀ, ਰਾਸੀ ਵਾਨ ਡੇਰ ਡੂਸੇਨ, ਕਾਈਲ ਵੇਰੇਂਨੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ਟੀਮ ਨੇ ਰੱਦ ਕੀਤਾ ਆਪਣਾ ਟ੍ਰੇਨਿੰਗ ਸੈਸ਼ਨ, ਦੱਸੀ ਇਹ ਵਜ੍ਹਾ
NEXT STORY