ਲੰਡਨ— ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਇਕ ਰੋਜਾ ਕ੍ਰਿਕਟ ਦੇ ਪਿੱਛੇ 300 ਕੈਚ ਕਰਨ ਦੀ ਉਪਲੱਬਧੀ ਹਾਸਲ ਕਰ ਲਈ ਹੈ। ਧੋਨੀ ਨੇ ਇੰਗਲੈਂਡ ਖਿਲਾਫ ਸ਼ਨੀਵਾਰ ਨੂੰ ਦੂਜੇ ਵਨਡੇ 'ਚ ਬੇਸ ਸਟੋਕਸ ਅਤੇ ਜੋਸ ਬਟਲਰ ਦੀ ਕੈਚ ਕਰ ਕੇ ਵਨਡੇ 'ਚ ਆਪਣੀਆਂ 300 ਕੈਚਾਂ ਪੂਰੀਆਂ ਕੀਤੀਆਂ ਹਨ।
ਧੋਨੀ ਨੇ ਇਹ ਉਪਲੱਬਧੀ ਹਾਸਲ ਕਰਨ ਵਾਲੇ ਪਹਿਲੇ ਭਾਰਤ ਅਤੇ ਦੁਨੀਆ ਦੇ ਚੌਥੇ ਵਿਕਟਕੀਪਰ ਬਣ ਗਏ। ਧੋਨੀ ਨੇ ਆਪਣੇ 320ਵੇਂ ਮੈਚ 'ਚ ਇਹ ਉਪਲੱਬਧੀ ਹਾਸਲ ਕੀਤੀ। ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ 383 ਕੈਚ, ਦੱਖਣੀ ਅਫਰੀਕਾ ਦੇ ਮਾਰਕ ਬਾਓਚਰ 402 ਕੈਚਾਂ ਅਤੇ ਆਸਟਰੇਲੀਆ ਦੇ ਐਡਮ ਗਿਲਕ੍ਰਿਸਟ 417 ਕੈਚਾਂ ਕਰ ਕੇ ਧੋਨੀ ਤੋਂ ਅੱਗੇ ਹਨ। ਕੁਲ ਮਿਲਾ ਕੇ ਧੋਨੀ ਵਿਕਟ ਪਿੱਛੇ ਹੁਣ ਤੱਕ 407 ਸ਼ਿਕਾਰ ਕਰ ਚੁੱਕੇ ਹਨ ਅਤੇ ਇਸ ਮਾਮਲੇ 'ਚ ਵੀ ਉਹ ਦੁਨੀਆ 'ਚ ਚੌਥੇ ਨੰਬਰ 'ਤੇ ਹਨ।
ਕੁੱਕ ਸ਼ਿਕਾਰ ਦੇ ਮਾਮਲੇ 'ਚ ਬਾਓਚਰ (424) ਤੀਜੇ, ਗਿਲਕ੍ਰਿਸਟ (472) ਦੂਜੇ ਅਤੇ ਸੰਗਕਾਰਾ (482) ਪਹਿਲੇ ਸਥਾਨ 'ਤੇ ਹਨ। ਭਾਰਤੀ ਵਿਕਟਕੀਪਰ ਨੇ ਇਸ ਤੋਂ ਪਹਿਲਾਂ ਇੰਗਲੈਂਡ ਖਿਲਾਫ ਤੀਜੇ ਟੀ-20 ਮੈਚ 'ਚ ਵਿਕਟ ਦੇ ਪਿੱਛੇ ਰਿਕਾਰਡ ਪੰਜ ਕੈਚ ਕਰ ਕੇ ਟੀ-20 ਫਾਰਮੈਂਟ 'ਚ 50 ਕੈਚਾਂ ਪੂਰੀਆਂ ਕੀਤੀਆਂ ਸਨ ਅਤੇ ਇਹ ਉਪਲੱਬਧੀ ਹਾਸਲ ਕਰਨ ਵਾਲੇ ਉਹ ਪਹਿਲੇ ਵਿਕਟਕੀਪਰ ਬਣੇ ਸਨ।
ਲੀਵਰਪੂਲ ਨੇ ਸਵਿਟਜ਼ਰਲੈਂਡ ਦੇ ਅੰਤਰਰਾਸ਼ਟਰੀ ਖਿਡਾਰੀ ਜਰਦਾਨ ਸ਼ਾਚਿਰੀ ਦੇ ਨਾਲ ਕੀਤਾ ਕਰਾਰ
NEXT STORY