ਸਪੋਰਟਸ ਡੈਸਕ- ਤ੍ਰਿਸ਼ਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਜੋੜੀ ਦਾ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ 'ਚ ਸ਼ਾਨਦਾਰ ਸਫ਼ਰ ਮਹਿਲਾ ਮੁਕਾਬਲੇ 'ਚ ਸ਼ੁ ਜਿਆਨ ਝਾਂਗ ਤੇ ਯੁ ਝੇਂਗ ਦੀ ਜੋੜੀ ਦੇ ਖ਼ਿਲਾਫ਼ ਸਿੱਧੇ ਗੇਮ 'ਚ ਮਿਲੀ ਹਾਰ ਦੇ ਬਾਅਦ ਖ਼ਤਮ ਹੋ ਗਿਆ। ਭਾਰਤੀ ਜੋੜੀ ਨੇ ਸਖ਼ਤ ਚੁਣੌਤੀ ਪੇਸ਼ ਕੀਤੀ ਪਰ ਉਨ੍ਹਾਂ ਨੂੰ ਆਖ਼ਰੀ ਚਾਰ ਮੁਕਾਬਲੇ 'ਚ ਚੀਨੀ ਜੋੜੀ ਤੋਂ ਸ਼ਨੀਵਾਰ ਨੂੰ ਇੱਥੇ 17-21, 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਭਾਰਤ ਨੇ ਲਿਆ ਹਾਰ ਦਾ ਬਦਲਾ, ਅਰਜਨਟੀਨਾ ਨੂੰ 4-3 ਨਾਲ ਹਰਾਇਆ
ਭਾਰਤੀ ਜੋੜੀ ਦੀ ਹਾਰ ਨਾਲ ਪਹਿਲਾਂ ਪਹਿਲਾਂ ਯੁਵਾ ਲਕਸ਼ੈ ਸੇਨ ਇਸ ਵੱਕਾਰੀ ਟੂਰਨਾਮੈਂਟ ਦੇ ਫਾਈਨਲ 'ਚ ਪੁੱਜਣ ਵਾਲੇ ਚੌਥੇ ਪੁਰਸ਼ ਭਾਰਤੀ ਸਿੰਗਲ ਖਿਡਾਰੀ ਬਣੇ ਸਨ। ਸੇਨ ਨੇ ਸੈਮੀਫਾਈਨਲ 'ਚ ਸਾਬਕਾ ਚੈਂਪੀਅਨ ਮਲੇਸ਼ੀਆ ਦੇ ਲੀ ਜਿ ਜਿਆ ਨੂੰ 21-13, 12-21, 21-19 ਨਾਲ ਹਰਾਇਆ ਸੀ। ਹੁਣ ਉਹ ਦੁਨੀਆ ਦੇ ਨੰਬਰ ਇਕ ਖਿਡਾਰੀ ਵਿਕਟਰ ਐਕਸੇਲਸੇਨ ਦੇ ਸਾਹਮਣੇ ਹੋਣਗੇ ਜਿੱਥੇ ਉਨ੍ਹਾਂ ਦਾ ਜਿੱਤ ਦਾ ਰਿਕਾਰਡ 1-4 ਹੈ। ਦੁਨੀਆ ਦੇ 11ਵੇਂ ਨੰਬਰ ਦੇ ਭਾਰਤੀ ਨੂੰ ਡੈਨਮਾਰਕ ਦੇ ਖਿਡਾਰੀ ਦੇ ਖ਼ਿਲਾਫ਼ ਇਕਮਾਤਰ ਜਿੱਤ ਜਰਮਨ ਓਪਨ 'ਚ ਪਿਛਲੇ ਮੁਕਾਬਲੇ 'ਚ ਮਿਲੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਲਕਸ਼ੈ ਸੇਨ ਇਤਿਹਾਸ ਬਣਾਉਣ ਤੋਂ ਖੁੰਝੇ, ਆਲ ਇੰਗਲੈਂਡ ਬੈਡਮਿੰਟਨ ਦਾ ਫਾਈਨਲ ਮੈਚ ਗੁਆਇਆ
NEXT STORY