ਚੇਨਈ (ਭਾਸ਼ਾ) : ਦਿੱਲੀ ਕੈਪੀਟਲਸ ਅਤੇ ਭਾਰਤ ਦੇ ਆਲਰਾਊਂਡਰ ਅਕਸ਼ਰ ਪਟੇਲ ਕੋਵਿਡ-19 ਪਾਜ਼ੇਟਿਵ ਪਾਏ ਜਾਣ ਕਾਰਨ ਮੁੰਬਈ ਦੇ ਇਕ ਹਸਪਤਾਲ ਵਿਚ ਲੱਗਭਗ 3 ਹਫ਼ਤੇ ਬਿਤਾਉਣ ਦੇ ਬਾਅਦ ਹੁਣ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੀ ਆਪਣੀ ਟੀਮ ਨਾਲ ਜੁੜ ਗਏ ਹਨ। ਇਹ 27 ਸਾਲਾ ਖਿਡਾਰੀ ਇਸ ਤੋਂ ਪਹਿਲਾਂ 28 ਮਾਰਚ ਨੂੰ ਮੁੰਬਈ ਵਿਚ ਦਿੱਲੀ ਕੈਪੀਟਲਸ ਦੀ ਟੀਮ ਨਾਲ ਜੁੜਿਆ ਸੀ। ਉਹ ਨੈਗੇਟਿਵ ਰਿਪੋਰਟ ਨਾਲ ਜੈਵ ਸੁਰੱਖਿਅਤ ਵਾਤਾਵਰਣ ਵਿਚ ਆਏ ਸਨ ਪਰ 3 ਅਪ੍ਰੈਲ ਨੂੰ ਉਨ੍ਹਾਂ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ ਸੀ। ਉਸ ਵਿਚ ਹਲਕੇ ਲੱਛਣ ਦਿਖਾਈ ਦਿੱਤੇ ਸਨ, ਜਿਸ ਦੇ ਬਾਅਦ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਬੋਰਲ ਦੀ ਡਾਕਟਰੀ ਸੁਵਿਧਾ ਵਿਚ ਭੇਜਿ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਵਿਰਾਟ ਨੇ 2021 ਦਾ ਪਹਿਲਾ ਅਰਧ ਸੈਂਕੜਾ ਖ਼ਾਸ ਅੰਦਾਜ਼ ’ਚ ਕੀਤਾ ਧੀ ਵਾਮਿਕਾ ਦੇ ਨਾਂ, ਵੇਖੋ ਵੀਡੀਓ
ਦਿੱਲੀ ਕੈਪੀਟਲਸ ਨੇ ਪਟੇਲ ਦੇ ਟੀਮ ਨਾਲ ਜੁੜਨ ਦੀ ਵੀਡੀਓ ਪੋਸਟ ਕਰਦੇ ਹੋਏ ਟਵੀਟ ਕੀਤਾ, ‘ਬਾਪੂ (ਅਕਸ਼ਰ ਪਟੇਲ) ਦੇ ਦਿੱਲੀ ਕੈਪੀਟਲਸ ਕੈਂਪ ਵਿਚ ਵਾਪਸੀ ’ਤੇ ਸਾਰਿਆਂ ਦੇ ਚਿਹਰੇ ’ਤੇ ਮੁਸਕਾਨ ਆ ਗਈ।’ ਪਟੇਲ ਨੇ ਵੀਡੀਓ ਵਿਚ ਕਿਹਾ, ‘ਆਦਮੀ ਦੇਖ ਕੇ ਹੀ ਤਾਂ ਮੈਨੂੰ ਮਜ਼ਾ ਆ ਰਿਹਾ ਹੈ।’ ਪਟੇਲ ਆਈ.ਪੀ.ਐਲ. ਵਿਚ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਦੇਵਦੱਤ ਪਡਿੱਕਲ ਦੇ ਬਾਅਦ ਇਸ ਵਾਇਰਸ ਨਾਲ ਪੀੜਤ ਹੋਣ ਵਾਲੇ ਦੂਜੇ ਖਿਡਾਰੀ ਸੀ। ਅਕਸ਼ਰ ਦੀ ਗੈਰ-ਮੌਜੂਦਗੀ ਵਿਚ ਦਿੱਲੀ ਨੇ ਮੁੰਬਈ ਦੇ ਸ਼ਮਸ ਮੁਲਾਨੀ ਨੂੰ ਆਪਣੀ ਟੀਮ ਨਾਲ ਜੋੜਿਆ ਸੀ।
ਇਹ ਵੀ ਪੜ੍ਹੋ : ਇਸ ਅਦਾਕਾਰ ਨਾਲ ਵਿਆਹ ਦੇ ਬੰਧਨ ’ਚ ਬੱਝੀ ਬੈਡਮਿੰਟਨ ਖਿਡਾਰਣ ਜਵਾਲਾ ਗੁੱਟਾ, ਵੇਖੋ ਤਸਵੀਰਾਂ
ਸਨਰਾਈਜ਼ਰਜ਼ ਹੈਦਰਾਬਾਦ ਨੂੰ ਲੱਗਾ ਵੱਡਾ ਝਟਕਾ, IPL ਤੋਂ ਬਾਹਰ ਹੋਇਆ ਇਹ ਧਾਕੜ ਕ੍ਰਿਕਟਰ
NEXT STORY