ਬਲਾਦਿਵੋਸਟੋਕ (ਰੂਸ) (ਨਿਕਲੇਸ਼ ਜੈਨ)- ਫਿਡੇ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨ ਦਾ ਖਿਤਾਬ ਇਕ ਵਾਰ ਫਿਰ ਚੀਨ ਦੀ ਜੂ ਵੇਂਜੂਨ ਦੇ ਨਾਂ ਰਿਹਾ। ਉਸ ਨੇ ਟਾਈਬ੍ਰੇਕ ਮੁਕਾਬਲੇ ਵਿਚ ਰੂਸ ਦੀ ਨੌਜਵਾਨ ਚੈਲੰਜਰ ਅਲੈਕਸਾਂਦ੍ਰਾ ਗੋਰਯਾਚਕਿਨਾ ਨੂੰ 2.5-1.5 ਨਾਲ ਹਰਾਉਂਦਿਆਂ ਲਗਾਤਾਰ ਦੂਜੀ ਵਾਰ ਵਿਸ਼ਵ ਖਿਤਾਬ ਹਾਸਲ ਕਰ ਲਿਆ। ਸਾਰੇ ਮੈਚਾਂ ਨੂੰ ਮਿਲ ਕੇ ਫਾਈਨਲ ਨਤੀਜਾ 8.5-7.5 ਰਿਹਾ। 12 ਕਲਾਸੀਕਲ ਮੁਕਾਬਲਿਆਂ ਤੋਂ ਬਾਅਦ ਵੀ ਨਤੀਜਾ 6-6 ਰਹਿਣ ਕਾਰਣ ਅੱਜ ਟਾਈਬ੍ਰੇਕ ਮੁਕਾਬਲਿਆਂ ਵਿਚ 4 ਰੈਪਿਡ ਮੁਕਾਬਲੇ ਖੇਡੇ ਗਏ। ਪਹਿਲੇ ਤੇ ਦੂਜੇ ਮੁਕਾਬਲੇ ਵਿਚ ਗੋਰਯਾਚਕਿਨਾ ਜਿੱਤ ਦੇ ਬੇਹੱਦ ਨੇੜੇ ਜਾ ਕੇ ਮੁਕਾਬਲਾ ਨਹੀਂ ਜਿੱਤ ਸਕੀ ਤੇ ਦੋਵਾਂ ਹੀ ਮੁਕਾਬਲਿਆਂ ਵਿਚ ਵੇਂਜੂਨ ਨੇ ਵਾਪਸੀ ਕਰਦੇ ਹੋਏ ਮੈਚ ਡਰਾਅ ਕਰਵਾਉਣ ਵਿਚ ਸਫਲਤਾ ਹਾਸਲ ਕਰ ਲਈ ਤੇ ਇਸ ਤਰ੍ਹਾਂ ਸਕੋਰ 7-7 ਹੋ ਗਿਆ।
ਤੀਜਾ ਰੈਪਿਡ ਟਾਈਬ੍ਰੇਕ ਫੈਸਲਾਕੁੰਨ ਸਾਬਤ ਹੋਇਆ, ਜਦੋਂ ਰੇਟੀ ਓਪਨਿੰਗ ਵਿਚ ਸ਼ੁਰੂਆਤ 'ਚ ਹੀ ਮਜ਼ਬੂਤ ਖੇਡ ਖੇਡਦੇ ਹੋਏ ਵੇਂਜੂਨ ਨੇ ਆਪਣੇ ਸ਼ਾਨਦਾਰ ਹਮਲੇ ਨਾਲ ਗੋਰਯਾਚਕਿਨਾ ਦੇ ਰਾਜਾ ਦੀ ਕਮਜ਼ੋਰ ਸਥਿਤੀ ਨਾਲ ਮੈਚ 'ਚ 45 ਚਾਲਾਂ ਵਿਚ ਜਿੱਤ ਦਰਜ ਕੀਤੀ ਤੇ ਰੈਪਿਡ ਵਿਚ 2-1 ਤੇ ਕੁਲ ਮਿਲਾ ਕੇ 8.7 ਨਾਲ ਅੱਗੇ ਹੋ ਗਈ। ਅਜਿਹੇ ਵਿਚ ਆਖਰੀ ਰੈਪਿਡ ਮੁਕਾਬਲੇ ਵਿਚ ਗੋਰਯਾਚਿਕਨਾ ਨੂੰ ਜਿੱਤ ਦੀ ਸਖਤ ਲੋੜ ਸੀ ਪਰ ਕਿਊ. ਜੀ. ਡੀ. ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ 77 ਚਾਲਾਂ ਤਕ ਜ਼ੋਰ ਲਾਉਣ ਤੋਂ ਬਾਅਦ ਵੀ ਮੈਚ ਡਰਾਅ ਰਿਹਾ ਤੇ ਜੁ ਵੈਂਜੂਨ ਇਕ ਵਾਰ ਫਿਰ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨ ਬਣ ਗਈ। ਵਿਸ਼ਵ ਚੈਂਪੀਅਨ ਜੂ ਵੇਂਜੂਨ ਨੂੰ ਇਹ ਮੁਕਾਬਲਾ ਜਿੱਤਣ 'ਤੇ ਕਰੀਬ 2 ਕਰੋੜ 20 ਲੱਖ ਰੁਪਏ ਤੇ ਉਪ ਜੇਤੂ ਗੋਰਯਾਚਿਕਨਾ ਨੂੰ 1 ਕਰੋੜ 80 ਲੱਖ ਰੁਪਏ ਮਿਲੇ।
ਆਸਟਰੇਲੀਅਨ ਓਪਨ : ਫੈਡਰਰ ਹਾਰਦੇ-ਹਾਰਦੇ ਬਚਿਆ
NEXT STORY