ਭੁਵਨੇਸ਼ਵਰ : ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਨੇ ਜੂਨੀਅਰ ਵਿਸ਼ਵ ਕੱਪ 2 ਸਾਲਾਂ 'ਚ ਇਕ ਵਾਰ ਕਰਵਾਉਣ ਤੇ ਰੈਂਕਿੰਗ ਪ੍ਰਣਾਲੀ ਨੂੰ ਵਧੀਆ ਅਤੇ ਸਰਲ ਬਣਾਉਣ ਦਾ ਐਲਾਨ ਕੀਤਾ ਹੈ, ਜਿਸ 'ਚ ਸਾਰੇ ਦੇਸ਼ਾਂ ਨੂੰ ਅੰਕ ਹਾਸਲ ਕਰਨ ਦਾ ਮੌਕਾ ਮਿਲ ਸਕੇ। ਇੱਥੇ ਚੱਲ ਰਹੇ ਵਿਸ਼ਵ ਕੱਪ ਦੌਰਾਨ ਐੱਫ. ਆਈ. ਐੱਚ. ਸੀ. ਈ. ਓ. ਥਿਅਰੇ ਵੀਲ ਨੇ ਕਿਹਾ,''ਅਸੀਂ ਐੱਫ. ਆਈ. ਐੱਚ. ਕਾਰਜਕਾਰੀ ਬੋਰਡ ਦੀ ਕੱਲ ਹੋਈ ਬੈਠਕ 'ਚ ਫੈਸਲਾ ਲਿਆ ਹੈ ਕਿ ਜੂਨੀਅਰ ਵਿਸ਼ਵ ਕੱਪ 2 ਸਾਲਾਂ 'ਚ ਇਕ ਵਾਰ ਕਰਾਇਆ ਜਾਵੇ ਤਾਂਕਿ ਹਰ ਪੀੜ੍ਹੀ ਦੇ ਨੌਜਵਾਨ ਨੂੰ ਇਸ 'ਚ ਖੇਡਣ ਦਾ ਮੌਕਾ ਮਿਲ ਸਕੇ। 4 ਸਾਲਾਂ 'ਚ ਇਕ ਵਾਰ ਹੋਣ 'ਤੇ ਕਈ ਖਿਡਾਰੀ ਇੰਨਾ ਮਹੱਤਵਪੂਰਣ ਟੂਰਨਾਮੈਂਟ ਖੇਡਣ ਤੋਂ ਵਾਂਝੇ ਰਹਿ ਜਾਂਦੇ ਹਨ।''
ਰੈਂਕਿੰਗ ਪ੍ਰਣਾਲੀ ਦੇ ਬਾਰੇ ਉਨ੍ਹਾਂ ਕਿਹਾ,''ਸਾਨੂੰ ਇਕ ਨਵੀਂ ਰੈਂਕਿੰਗ ਪ੍ਰਣਾਲੀ 'ਤੇ ਕੰਮ ਕਰਨਾ ਹੋਵੇਗਾ, ਜੋ ਸਰਲ ਹੋਵੇ ਅਤੇ ਹਰ ਦੇਸ਼ ਨੂੰ ਇਸ 'ਚ ਅੰਕ ਹਾਸਲ ਕਰਨ ਦਾ ਮੌਕਾ ਮਿਲ ਸਕੇ। ਇਸ ਨਾਲ ਹਰ ਟੂਰਨਾਮੈਂਟ ਦੇ ਅਖੀਰ 'ਚ ਅਸੀਂ ਤਾਜ਼ਾ ਰੈਂਕਿੰਗ ਤੁਰੰਤ ਦੱਸ ਸਕਣਗੇ।''
'ਪਹਿਲਾ ਵਿਕਟ' ਕੱਢਣਾ ਹੈ ਮਿਸ਼ੇਲ ਸਟਾਰਕ ਨੂੰ ਬੇਹੱਦ ਪਸੰਦ, ਡੇਨਿਸ ਲਿਲੀ ਨੂੰ ਕੀਤਾ ਪਿੱਛੇ
NEXT STORY