ਪੁਣੇ— ਚੰਡੀਗੜ੍ਹ ਨੇ ਖੇਲੋ ਇੰਡੀਆ ਯੂਥ ਗੇਮਸ ਦੇ ਕਬੱਡੀ ਮੁਕਾਬਲੇ ਦੇ ਲੜਕਿਆਂ ਦੇ ਅੰਡਰ-21 ਦੇ ਰੋਮਾਂਚਕ ਫਾਈਨਲ 'ਚ ਤਾਮਿਲਨਾਡੂ ਨੂੰ ਹਰਾ ਕੇ ਸੋਨ ਤਮਗਾ ਆਪਣੇ ਨਾਂ ਕੀਤਾ। ਬਿਆਨ ਮੁਤਾਬਕ ਦੋਵੇਂ ਟੀਮਾਂ ਨਿਰਧਾਰਤ ਸਮੇਂ ਤੱਕ 36-36 ਨਾਲ ਬਰਾਬਰੀ 'ਤੇ ਸਨ। ਚੰਡੀਗੜ੍ਹ ਨੇ 'ਗੋਲਡਨ ਰੇਡ' ਦੇ ਜ਼ਰੀਏ 41-40 ਨਾਲ ਜਿੱਤ ਹਾਸਲ ਕੀਤੀ। ਉੱਤਰ ਪ੍ਰਦੇਸ਼ ਅਤੇ ਕੇਰਲ ਨੇ ਅੰਡਰ-21 ਲੜਕਿਆਂ ਦੇ ਵਰਗ 'ਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਤਮਗੇ ਹਾਸਲ ਕੀਤੇ। ਹਰਿਆਣਾ ਨੇ ਬਾਕੀ ਤਿੰਨ ਵਰਗਾਂ ਦੇ ਫਾਈਨਲ 'ਚ ਪ੍ਰਵੇਸ਼ ਕੀਤਾ ਸੀ, ਜਿਸ 'ਚੋਂ ਉਸ ਨੇ 2 'ਚ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਇਕ 'ਚ ਉਸ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ।
ਓਸਾਕਾ ਨੇ ਵਹ੍ਹਾਇਆ ਪਸੀਨਾ, ਸੇਰੇਨਾ ਆਸਾਨੀ ਨਾਲ ਆਖਰੀ-16 'ਚ
NEXT STORY