ਗੁਰਦਾਸਪੁਰ (ਵਿਨੋਦ): ਗੁਰਦਾਸਪੁਰ ਜ਼ਿਲ੍ਹਾ ਪੁਲਸ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਅਤੇ ਅਪਰਾਧਿਕ ਅਨਸਰਾਂ ’ਤੇ ਤਿੱਖੀ ਨਜ਼ਰ ਰੱਖਣ ਲਈ 21 ਨਵੇਂ ਆਧੁਨਿਕ ਵਾਹਨ ਸ਼ਾਮਲ ਕੀਤੇ ਗਏ ਹਨ। ਗੁਰਦਾਸਪੁਰ ਦੇ ਐੱਸ. ਐੱਸ. ਪੀ. ਆਦਿੱਤਿਆ ਨੇ ਪੁਲਸ ਲਾਈਨਜ਼ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾਂ ਨਵੇਂ ਵਾਹਨਾਂ ਦੇ ਮਿਲਣ ਨਾਲ ਹੁਣ ‘ਡਾਇਲ 112’ ਸੇਵਾ ਨਾਲ ਜੁੜੇ ਪੁਲਸ ਵਾਹਨਾਂ ਦੀ ਕੁੱਲ ਗਿਣਤੀ 30 ਹੋ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਕਿਸਾਨਾਂ ਲਈ ਸੁਨਹਿਰੀ ਮੌਕਾ, ਜਦਲੀ ਕਰ ਲਓ ਇਹ ਕੰਮ, 24 ਅਪ੍ਰੈਲ ਤੱਕ ਦਾ ਹੈ ਸਮਾਂ
ਉਨ੍ਹਾਂ ਦੱਸਿਆ ਕਿ ਹੁਣ ਜਦੋਂ ਵੀ ‘ਡਾਇਲ 112’ ’ਤੇ ਕੋਈ ਐਮਰਜੈਂਸੀ ਕਾਲ ਆਵੇਗੀ, ਤਾਂ ਨਜ਼ਦੀਕੀ ਵਾਹਨ ਤੁਰੰਤ ਘਟਨਾ ਸਥਾਨ ’ਤੇ ਪਹੁੰਚ ਸਕੇਗਾ। ਇਸ ਨਾਲ ਪੁਲਸ ਦਾ ‘ਰਿਸਪਾਂਸ ਟਾਈਮ’ (ਘਟਨਾ ਸਥਾਨ ’ਤੇ ਪਹੁੰਚਣ ਦਾ ਸਮਾਂ) ਘੱਟ ਜਾਵੇਗਾ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਸਮੇਂ ਲੋੜਵੰਦਾਂ ਨੂੰ ਤੁਰੰਤ ਸਹਾਇਤਾ ਮਿਲ ਸਕੇਗੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਥਾਣੇ ’ਤੇ ਗ੍ਰੇਨੇਡ ਹਮਲੇ ਦੀ ਵੀਡੀਓ ਆਈ ਸਾਹਮਣੇ; ਪਹਿਲਾਂ ਦਿਖਿਆ ਹੱਥ ’ਚ ਗ੍ਰੇਨੇਡ, ਫਿਰ ਹੋਇਆ ਧਮਾਕਾ
ਐੱਸ. ਐੱਸ. ਪੀ. ਨੇ ਜਾਣਕਾਰੀ ਦਿੱਤੀ ਕਿ ਇਹ ਸਾਰੇ ਵਾਹਨ ਹਰ ਵੇਲੇ ਕੰਟਰੋਲ ਰੂਮ ਦੇ ਸਿੱਧੇ ਸੰਪਰਕ ’ਚ ਰਹਿਣਗੇ। ਕੰਟਰੋਲ ਰੂਮ ਤੋਂ ਸੂਚਨਾ ਮਿਲਦਿਆਂ ਹੀ ਇਹ ਵਾਹਨ ਕੁਝ ਹੀ ਮਿੰਟਾਂ ’ਚ ਲੋੜੀਂਦੀ ਜਗ੍ਹਾ ’ਤੇ ਪਹੁੰਚਣ ਲਈ ਸਮਰੱਥ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਇਹ ਆਧੁਨਿਕ ਵਾਹਨ ਜ਼ਿਲੇ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਤੁਰੰਤ ਕਾਰਵਾਈ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਣਗੇ।
ਇਹ ਵੀ ਪੜ੍ਹੋ- ਪੰਜਾਬ 'ਚ 3 ਤੇ 4 ਅਪ੍ਰੈਲ ਨੂੰ ਸਕਦੀ ਵੱਡੀ ਆਫ਼ਤ, ਮੌਸਮ ਵਿਭਾਗ ਨੇ ਦਿੱਤੇ ਸੰਕੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਭਾਜਪਾ ਦਫ਼ਤਰ ਬਾਹਰ ਧਮਾਕੇ ਮਗਰੋਂ ਅਸ਼ਵਨੀ ਸ਼ਰਮਾ ਦਾ ਵੱਡਾ ਬਿਆਨ, ਦੱਸਿਆ ਕਾਇਰਾਨਾ ਹਰਕਤ (ਵੀਡੀਓ)
NEXT STORY