ਇਸਮਾਈਲਾਬਾਦ— ਠਸਕਾ ਮੀਰਾਂ ਜੀ ਪਿੰਡ 'ਚ ਖਿਡਾਰੀਆਂ ਨੇ ਕਬੱਡੀ ਅਤੇ ਵਾਲੀਬਾਲ ਮੈਚ 'ਚ ਆਪਣੇ ਜੌਹਰ ਦਿਖਾਏ। ਖਿਡਾਰੀਆਂ ਦੇ ਨਾਲ ਦਰਸ਼ਕਾਂ ਦਾ ਵੀ ਉਤਸ਼ਾਹ ਦੇਖਦੇ ਹੀ ਬਣਿਆ। ਗ੍ਰਾਮ ਪੰਚਾਇਤ ਵੱਲੋਂ ਆਯੋਜਿਤ ਇਸ ਖੇਡ ਪ੍ਰਤੀਯੋਗਿਤਾ 'ਚ ਪੇਂਡੂ ਖੇਤਰ ਦੇ ਖਿਡਾਰੀਆਂ ਨੇ ਖੂਬ ਦਮਖਮ ਦਿਖਾਇਆ।
ਗ੍ਰਾਮ ਪੰਚਾਇਤ ਵੱਲੋਂ ਸਰਪੰਚ ਦਿਲਬਾਗ ਸਿੰਘ ਗੁਰਾਇਆ ਨੇ ਕਬੱਡੀ ਦੀ ਟੀਮ ਦੇ ਯਾਦਵਿੰਦਰ ਸਿੰਘ ਯਾਦੂ ਨੂੰ ਖਾਸ ਟਰਾਫੀ ਨਾਲ ਸਨਮਾਨਤ ਕੀਤਾ। ਕਬੱਡੀ ਦਾ ਫਾਈਨਲ ਮੈਚ ਠਸਕਾਲੀ ਦੀ ਟੀਮ ਨੇ ਜਿੱਤਿਆ। ਵਾਲੀਬਾਲ ਦਾ ਫਾਈਨਲ ਮੈਚ ਠਸਕਾ ਮੀਰਾਂ ਜੀ ਦੀ ਟੀਮ ਨੇ ਜਿੱਤਿਆ। ਪ੍ਰਤੀਯੋਗਿਤਾ 'ਚ ਬਿਹਤਰ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਨੂੰ ਵੀ ਪੁਰਸਕਾਰ ਦਿੱਤਾ ਗਿਆ। ਇਸ ਮੌਕੇ 'ਤੇ ਹਿਸਾਰ ਤੋਂ ਅਸ਼ੋਕ ਮਲਿਕ, ਰਣਧੀਰ ਸਿੰਘ, ਓਮ ਪ੍ਰਕਾਸ਼ ਕੈਥਲ, ਨਪਲ ਰਾਣਾ ਸੋਨੀਪਤ, ਹਰਮਨ ਬੂਟਰ ਅਤੇ ਜੈਪਾਲ ਮੌਜੂਦ ਰਹੇ।
ਸ਼ਟਲਰ ਲਕਸ਼ੈ ਤੇ ਰੀਆ ਟਾਪ-100 ਰੈਂਕਿੰਗ 'ਚ
NEXT STORY