ਬਟਾਲਾ/ਜੈਂਤੀਪੁਰ (ਬੇਰੀ, ਹਰਬੰਸ)- ਸੱਚਖੰਡ ਵਾਸੀ ਸੰਤ ਬਾਬਾ ਦਲੀਪ ਸਿੰਘ ਜੀ ਬੱਲਾਂ ਵਾਲਿਆਂ ਦੀ ਯਾਦ ਵਿਚ ਪ੍ਰਬੰਧਕ ਬਾਬਾ ਇਕਬਾਲ ਸਿੰਘ ਜੀ ਬੱਲਾਂ ਵਾਲਿਆਂ ਵਲੋਂ ਕਰਵਾਇਆ ਕਬੱਡੀ ਗੋਲਡ ਕੱਪ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਇਸ ਦੌਰਾਨ ਪੰਜਾਬ ਦੀਆਂ 4 ਨਾਮਵਰ ਕਬੱਡੀ ਕਲੱਬਾਂ ਦੀਆਂ ਟੀਮਾਂ ਵਿਚਕਾਰ ਮੁਕਾਬਲੇ ਹੋਏ। ਸੀਨੀਅਰ ਵਰਗ ਵਿਚ ਕਪੂਰਥਲਾ ਕਲੱਬ ਅਤੇ ਸੰਤ ਬਾਬਾ ਦਲੀਪ ਸਿੰਘ ਕਲੱਬ ਬੱਲਪੁਰੀਆਂ ਵਿਚਕਾਰ ਫਸਵਾਂ ਮੈਚ ਹੋਇਆ ਅਤੇ ਪੰਜ ਅੰਕਾਂ ਦੇ ਫਰਕ ਨਾਲ ਬੱਲਪੁਰੀਆਂ ਕਲੱਬ ਜੇਤੂ ਰਹੀ, ਜਦਕਿ ਜੂਨੀਅਰ ਵਰਗ ਵਿਚ ਘੁਮਾਣ ਕਲੱਬ ਅਤੇ ਬੱਲਪੁਰੀਆਂ ਕਲੱਬ ਦਾ ਮੈਚ ਖਿੱਚ ਦਾ ਕੇਂਦਰ ਰਿਹਾ। ਕੁਮੈਂਟਰੀ ਜ਼ੋਰਾਵਰ ਸਿੰਘ ਤੇ ਬਲਵਿੰਦਰ ਸਿੰਘ ਨੇ ਕੀਤੀ। ਕਬੱਡੀ ਗੋਲਡ ਕੱਪ ਦਾ ਬੈਸਟ ਜਾਫੀ ਰਛਪਾਲ ਬੋਹਲੀਆਂ ਅਤੇ ਬੈਸਟ ਰੇਡਰ ਘੁੱਗੀ ਤੇ ਲੱਡਾ ਬੱਲਪੁਰੀਆਂ ਨੂੰ ਐਲਾਨਿਆ ਗਿਆ। ਮੁੱਖ ਮਹਿਮਾਨ ਵਜੋਂ ਪਹੁੰਚੇ ਸੰਤ ਬਾਬਾ ਕੰਵਲਜੀਤ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਨਾਗੀਆਣਾ ਸਾਹਿਬ ਤੇ ਬਲਵਿੰਦਰ ਸਿੰਘ ਬੁੱਲ੍ਹੋਵਾਲੀ ਚੇਅਰਮੈਨ ਪੰਜਾਬ ਕੋਆਪ੍ਰੇਟਿਵ ਬੈਂਕ ਨੇ ਜੇਤੂ ਟੀਮਾਂ ਨੂੰ 5 ਲੱਖ ਰੁਪਏ ਦੇ ਨਕਦ ਇਨਾਮ ਤੇ ਕੱਪਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਨਾਇਬ ਤਹਿਸੀਲਦਾਰ ਵਰਿਆਮ ਸਿੰਘ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਰੋਜ਼ੀ, ਡਾ. ਹਰਨੇਕ ਸਿੰਘ ਟੋਨੀ, ਮੁਖਤਾਰ ਸਿੰਘ ਕੈਨੇਡਾ, ਪਰਮਜੀਤ ਸਿੰਘ ਭਿੰਡਰ ਯੂ. ਐੱਸ. ਏ., ਗੋਲਡੀ ਕੈਨੇਡਾ, ਦਲਬੀਰ ਸਿੰਘ ਕੋਚ, ਸਲਵਿੰਦਰ ਸਿੰਘ, ਲਾਡੀ ਪਟਵਾਰੀ, ਜਤਿੰਦਰ ਸਪੇਨ, ਸੰਤੋਖ ਸਿੰਘ, ਸੁੱਖਾ ਘੁਮਾਣ ਅਤੇ ਪ੍ਰਧਾਨ ਗੁਰਮੀਤ ਸਿੰਘ ਆਦਿ ਮੌਜੂਦ ਸਨ।
RSA vs SL : ਦੱ. ਅਫਰੀਕਾ ਨੇ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ
NEXT STORY