ਕਰਾਚੀ : ਸਾਬਕਾ ਪਾਕਿਸਤਾਨੀ ਲੈਗ ਸਪਿਨਰ ਦਾਨਿਸ਼ ਕਨੇਰੀਆ ਨੇ ਆਪਣੇ ਕ੍ਰਿਕਟ ਬੋਰਡ ਤੋਂ ਉਸ 'ਤੇ 2013 ਵਿਚ ਸਪਾਟ ਫਿਕਸਿੰਗ ਲਈ ਲਾਏ ਗਏ ਲਾਈਫਟਾਈਮ ਬੈਨ ਤੋਂ ਪਾਬੰਦੀ ਹਟਾਉਣ ਦੀ ਮੰਗ ਕੀਤੀ ਹੈ। ਪਾਕਿਸਤਾਨ ਵੱਲੋਂ 61 ਟੈਸਟ ਮੈਚਾਂ ਵਿਚ 261 ਵਿਕਟਾਂ ਲੈਣ ਵਾਲੇ ਕਨੇਰੀਆ ਕ੍ਰਿਕਟ ਦੀ ਵਾਪਸੀ ਲਈ ਬੇਤਾਬ ਹਨ ਅਤੇ ਇੱਥੇ ਤਕ ਕਿ ਉਹ ਘਰੇਲੂ ਕ੍ਰਿਕਟ ਵਿਚ ਖੇਡਣ ਲਈ ਵੀ ਬੇਤਾਬ ਹਨ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੁਖੀ ਅਹਿਸਾਨ ਮਨੀ ਨੂੰ ਭੇਜੀ ਗਈ ਚਿੱਠੀ ਵਿਚ 39 ਸਾਲਾ ਕਨੇਰੀਆ ਦੇ ਕਾਨੂੰਨੀ ਫਰਮ ਨੇ ਪਾਬੰਦੀ ਹਟਾਉਣ ਦੀ ਮੰਗ ਕੀਤੀ ਹੈ, ਜਿਸ ਨਾਲ ਇਹ ਕ੍ਰਿਕਟਰ ਖੇਡ ਦੇ ਜ਼ਰੀਏ ਆਪਣਾ ਗੁਜ਼ਾਰਾ ਚਲਾ ਸਕੇ। ਕਨੇਰੀਆ 'ਤੇ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਲਾਈਫ ਟਾਈਮ ਬੈਨ ਲਾਇਆ ਸੀ। ਜਦੋਂ ਇਸ ਦੇ ਖਿਲਾਫ ਉਸ ਦੀ ਅਪੀਲ ਖਾਰਜ ਹੋ ਗਈ ਤਾਂ ਪੀ. ਸੀ. ਬੀ. ਨੇ ਵੀ ਉਸ 'ਤੇ ਬੈਨ ਲਗਾ ਦਿੱਤਾ ਸੀ।
ਕਨੇਰੀਆ ਪਹਿਲਾਂ ਵੀ ਕਈ ਮੌਕਿਆਂ 'ਤੇ ਕਹਿ ਚੁੱਕੇ ਹਨ ਕਿ ਜੇਕਰ ਮੁਹੰਮਦ ਆਮਿਰ ਅਤੇ ਸਲਮਾਨ ਬੱਟ ਵਰਗੇ ਖਿਡਾਰੀਆਂ ਤੋਂ ਪਾਬੰਦੀ ਹਟਾਈ ਜਾ ਸਕਦੀ ਹੈ ਤਾਂ ਫਿਰ ਉਸ ਨੂੰ ਆਪਣਾ ਗੁਜ਼ਾਰਾ ਚਲਾਉਣ ਤੋਂ ਵਾਂਝਾ ਕਰਨਾ ਗ਼ਲਤ ਹੋਵੇਗਾ। ਇਸ ਲੈਗ ਸਪਿਨਰ ਨੂੰ 2009 ਵਿਚ ਇੰਗਲਿਸ਼ ਕਾਊਂਟੀ ਐਸੇਕਸ ਵੱਲੋਂ ਡਰਹਮ ਖਿ਼ਲਾਫ਼ ਖੇਡੇ ਗਏ ਮੈਚ ਵਿਚ ਗਰਵਿਨ ਵੈਸਟਫੀਲਡ ਦੇ ਨਾਲ ਸਪਾਟ ਫਿਕਸਿੰਗ ਦਾ ਦੋਸ਼ੀ ਪਾਇਆ ਗਿਆ ਸੀ। ਉਹ ਲੰਬੇ ਸਮੇਂ ਤੋਂ ਪੀ. ਸੀ. ਬੀ. ਤੋਂ ਮਦਦ ਦੀ ਬੇਨਤੀ ਕਰ ਰਿਹਾ ਹੈ। ਕਨੇਰੀਆ ਪਾਕਿਸਤਾਨ ਵੱਲੋਂ ਖੇਡਣ ਵਾਲੇ ਸਿਰਫ ਦੂਜੇ ਹਿੰਦੂ ਖਿਡਾਰੀ ਹਨ। ਉਸ ਤੋਂ ਪਹਿਲਾਂ ਉਸ ਦੇ ਮਾਮਾ ਅਨਿਲ ਦਲਪਤ ਨੇ ਵੀ ਪਾਕਿਸਤਾਨ ਦੀ ਨੁਮਾਈਂਦਗੀ ਕੀਤੀ ਸੀ।
..ਜਦੋਂ ਇਕ ਪਾਰੀ ’ਚ ਲੱਗੇ 5 ਸੈਂਕੜੇ, ਸਾਰੇ ਗੇਂਦਬਾਜ਼ਾਂ ਨੇ ਦਿੱਤੀਆਂ 99 ਤੋਂ ਵੱਧ ਦੌੜਾਂ
NEXT STORY