ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਆਪਣੇ ਪੁੱਤਰ ਤੈਮੂਰ ਦੇ ਕ੍ਰਿਕਟ ਖੇਡਦੇ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ ਜੋ ਕਿ ਕਾਫ਼ੀ ਵਾਇਰਲ ਹੋ ਰਹੀ ਹੈ। ਤਸਵੀਰ ਦੇ ਨਾਲ ਕਰੀਨਾ ਨੇ ਕੈਪਸ਼ਨ ਲਿਖੀ ਹੈ - ਕੀ ਆਈ.ਪੀ.ਐਲ. ਵਿਚ ਕੋਈ ਜਗ੍ਹਾ ਹੈ। ਮੈਂ ਵੀ ਖੇਡਣਾ ਚਾਹੁੰਦਾ ਹਾਂ। ਹਾਹਾਹਾ.. ਲਵ ਯੂ ਟਿਮ ਟਿਮ। ਕਰੀਨਾ ਨੇ ਜਿਵੇਂ ਹੀ ਇਹ ਤਸਵੀਰ ਸਾਂਝੀ ਕੀਤੀ ਤਾਂ ਕੁੱਝ ਹੀ ਘੰਟਿਆਂ ਵਿਚ ਇਸ ਨੂੰ ਹਜ਼ਾਰਾਂ ਲਾਈਕ ਮਿਲ ਗਏ।
ਇਹ ਵੀ ਪੜ੍ਹੋ: ਬਾਬਾ ਰਾਮਦੇਵ ਦੀ ਪਤੰਜਲੀ ਅਤੇ ਫਲਿਪਕਾਰਟ ਦੀਆਂ ਵਧੀਆਂ ਮੁਸ਼ਕਲਾਂ, ਕਾਰਣ ਦੱਸੋ ਨੋਟਿਸ ਹੋਇਆ ਜ਼ਾਰੀ
ਕਰੀਨਾ ਕਪੂਰ ਸ਼ੁਰੂ ਤੋਂ ਹੀ ਖੇਡਾਂ ਨੂੰ ਕਾਫ਼ੀ ਪਸੰਦ ਕਰਦੀ ਰਹੀ ਹੈ ਅਤੇ ਉਹ ਚਾਹੁੰਦੀ ਹੈ ਕਿ ਉਨ੍ਹਾਂ ਦਾ ਪੁੱਤਰ ਵੀ ਖੇਡਾਂ ਨਾਲ ਲਗਾਓ ਰੱਖੇ। ਪਿਛਲੇ ਹੀ ਮਹੀਨੇ ਉਨ੍ਹਾਂ ਨੇ ਤੈਮੂਰ ਦੇ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ਵਿਚ ਉਹ ਫੁੱਟਬਾਲ ਕਲੱਬ ਮੈਨਚੇਸਟਰ ਯੁਨਾਈਟਡ ਦੀ ਜਰਸੀ ਪਹਿਨੇ ਵਿੱਖ ਰਹੇ ਸਨ।
ਦੱਸ ਦੇਈਏ ਕਿ ਤੈਮੂਰ ਦੇ ਦਾਦਾ ਮੰਸੂਰ ਅਲੀ ਖਾਨ ਪਟੌਦੀ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਹਿ ਚੁੱਕੇ ਹਨ। ਮੰਸੂਰ ਅਲੀ ਦਾ ਟੈਸਟ ਕਰੀਅਰ ਬੇਹੱਦ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ 46 ਮੈਚਾਂ ਵਿਚ 6 ਸੈਂਕੜੇ ਅਤੇ 16 ਅਰਧ ਸੈਂਕੜਿਆਂ ਦੀ ਮਦਦ ਨਾਲ 2793 ਦੌੜਾਂ ਬਣਾਈਆਂ ਸਨ।
ਅੰਡਰ-19 ਏਸ਼ੀਆ ਕੱਪ 2021 ਤੱਕ ਲਈ ਮੁਲਤਵੀ
NEXT STORY