ਇੰਦੌਰ— ਭਾਰਤੀ ਟੈਸਟ ਟੀਮ ਦੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਤੇ ਰੋਹਨ ਕਦਮ ਦੀ ਧਮਾਕੇਦਾਰ ਅਰਧ ਸੈਕੜੇ ਵਾਲੀਆਂ ਪਾਰੀਆਂ ਦੀ ਬਦੌਲਤ ਕਰਨਾਟਕ ਨੇ ਵੀਰਵਾਰ ਨੂੰ ਮਹਾਰਾਸ਼ਟਰ ਨੂੰ 9 ਗੇਂਦ ਬਾਕੀ ਰਹਿੰਦੀਆਂ ਹੋਏ 8 ਵਿਕਟ ਨਾਲ ਹਰਾ ਕੇ ਪਹਿਲੀ ਵਾਰ ਸੈਯਦ ਮੁਸ਼ਤਾਕ ਅਲੀ ਟੀ20 ਟਰਾਫੀ ਜਿੱਤੀ। ਕਰਨਾਟਕ ਦੇ ਸਾਹਮਣੇ 156 ਦੌੜਾਂ ਦਾ ਟੀਚਾ ਸੀ।
ਹੋਲਕਰ ਸਟੇਡੀਅਮ 'ਚ ਡੇ-ਨਾਈਟ ਮੈਚ 'ਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜੀ ਕਰਦੇ ਹੋਏ ਮਹਾਰਾਸ਼ਟਰ ਦੀ ਸ਼ੁਰੂਆਤ ਖ਼ਰਾਬ ਰਹੀ। ਉਨ੍ਹਾਂ ਨੇ 55 ਦੌੜਾਂ 'ਤੇ 3 ਵਿਕਟ ਗੁਆ ਦਿੱਤੀ ਸਨ, ਇਸ ਦੇ ਬਾਅਦ ਨੌਸ਼ਾਦ ਸ਼ੇਖ ਤੇ ਅੰਕਿਤ ਬਾਵਨੇ ਨੇ ਚੌਥੇ ਵਿਕਟ ਲਈ ਮਹਤਵਪੁਰਨ ਸਾਂਝਦਾਰੀ ਕਰ ਪਾਰੀ ਨੂੰ ਸੰਭਾਲਿਆ। ਅਭਿਮਨਿਉ ਮਿਥੁਨ ਨੇ ਬਾਵਨੇ ਨੂੰ ਨਾਇਰ ਦੇ ਹੱਥੋਂ ਆਊਟ ਕਰਾ ਕੇ ਇਸ ਸਾਂਝਦਾਰੀ ਨੂੰ ਤੋੜੀਆ। ਉਨ੍ਹਾਂ ਨੇ 4 ਚੌਕਿਆਂ ਦੀ ਮਦਦ ਨਾਲ 29 ਦੌੜਾਂ ਬਣਾਏ। ਨੌਸ਼ਾਦ 41 ਗੇਂਦਾਂ 'ਤੇ 5 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 69 ਦੌੜਾਂ ਬਣਾ ਕੇ ਨਾਬਾਦ ਰਹੇ। ਇਸ ਤੋਂ ਇਲਾਵਾ ਕਪਤਾਨ ਰਾਹੁਲ ਤਿਵਾਰੀ ਨੇ 30 ਦੌੜਾਂ ਦਾ ਯੋਗਦਾਨ ਦਿੱਤਾ। ਮਿਥੁਨ ਸਭ ਤੋਂ ਸਫਲ ਗੇਂਦਬਾਜ਼ ਰਹੇ, ਉਨ੍ਹਾਂ ਨੇ 24 ਦੌੜਾਂ ਦੇ ਕੇ 2 ਵਿਕੇਟ ਹਾਸਲ ਕੀਤੀਆਂ।
ਟੀਚੇ ਦਾ ਪਿੱਛਾ ਕਰਨ ਉਤਰੀ ਕਰਨਾਟਕ ਨੂੰ ਪਹਿਲਾ ਝੱਟਕਾ 14 ਦੇ ਸਕੋਰ 'ਤੇ ਲਗਾ। ਫੱਲਾਹ ਨੇ ਸ਼ਰਥ (2) ਨੂੰ ਚੱਲਦਾ ਕੀਤਾ। ਇਸ ਤੋਂ ਬਾਅਦ ਕਦਮ ਤੇ ਅੱਗਰਵਾਲ ਨੇ ਪੂਰੀ ਜਿਮੇਂਦਾਰੀ ਦੇ ਨਾਲ ਬੱਲੇਬਾਜ਼ੀ ਕੀਤੀ ਤੇ ਦੌੜਾਂ ਬਣਾਉਣ ਦੀ ਰਫ਼ਤਾਰ 'ਤੇ ਅਸਰ ਨਹੀਂ ਪੈਣ ਦਿੱਤਾ। ਅੱਗਰਵਾਲ ਨੇ ਸਪਿਨਰ ਸਤਿਅਜੀਤ ਬਾਚਵ ਦੇ ਇਕ ਓਵਰ 'ਚ ਦੋ ਚੌਕੇ ਤੇ ਇਕ ਛੱਕਾ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ ਰੋਹਨ ਕਦਮ ਨੇ ਮਯੰਕ ਅੱਗਰਵਾਲ ਦੇ ਨਾਲ ਪਾਰੀ ਨੂੰ ਸੰਭਾਲਦੇ ਹੋਏ ਦੂਜੀ ਵਿਕਟ ਦੇ 92 ਦੌੜਾਂ ਦੀ ਸਾਂਝਦਾਰੀ ਕੀਤੀ। ਕਦਮ 39 ਗੇਂਦਾਂ 'ਚ 6 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 60 ਦੌੜਾਂ ਬਣਾ ਕੇ ਹਿਮਗਾਨੇਕਰ ਦੇ ਸ਼ਿਕਾਰ ਬਣੇ। ਚਾਂਦ (85 ਨਾਬਾਦ) ਨੇ ਇਸ ਤੋਂ ਬਾਅਦ ਕਰੁਣ ਨਾਇਰ (8 ਨਾਬਾਦ) ਦੇ ਨਾਲ ਜਿੱਤ ਦੀ ਔਪਚਾਰਿਕਤਾ ਪੂਰੀ ਕੀਤੀ। ਚਾਂਦ ਨੇ 57 ਗੇਂਦਾਂ 'ਚ 6 ਚੌਕੇ ਤੇ 3 ਛੱਕੇ ਲਗਾਏ।
ਮਹਾਰਾਸ਼ਟਰ ਨੇ 2009-10 'ਚ ਇਹ ਖਿਤਾਬ ਜਿੱਤਿਆ ਸੀ ਪਰ ਇਸ ਵਾਰ ਉਸ ਨੂੰ ਉਪਵਿਜੇਤਾ ਬਣ ਕੇ ਸੰਤੋਸ਼ ਕਰਨਾ ਪਿਆ।
ਸ਼੍ਰੀਸੰਥ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਲਾਈਫ ਟਾਈਮ ਬੈਨ ਹਟਾਇਆ
NEXT STORY