ਨਾਗਪੁਰ- ਅਕਸ਼ੈ ਕਰਣੀਵਾਰ ਦੇ ਕਰੀਅਰ ਦੇ ਪਹਿਲੇ ਸੈਂਕੜੇ ਤੇ ਹੇਠਲੇਕ੍ਰਮ ਦੇ ਬੱਲੇਬਾਜ਼ਾਂ ਦੇ ਉਪਯੋਗੀ ਯੋਗਦਾਨ ਨਾਲ ਪਹਿਲੀ ਪਾਰੀ ਵਿਚ ਬੜ੍ਹਤ ਹਾਸਲ ਕਰਨ ਵਾਲੇ ਰਣਜੀ ਚੈਂਪੀਅਨ ਵਿਦਰਭ ਨੇ ਇਸ ਤੋਂ ਬਾਅਦ ਰੈਸਟ ਆਫ ਇੰਡੀਆ ਦੀ ਸਲਾਮੀ ਜੋੜੀ ਨੂੰ ਸਸਤੇ ਵਿਚ ਆਊਟ ਕਰ ਕੇ ਵੀਰਵਾਰ ਨੂੰ ਇੱਥੇ ਈਰਾਨੀ ਕੱਪ ਕ੍ਰਿਕਟ ਮੈਚ ਦੇ ਤੀਜੇ ਦਿਨ ਆਪਣਾ ਪੱਲੜਾ ਭਾਰੀ ਰੱਖਿਆ।
ਕਰਣੀਵਾਰ 8ਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਉਤਰਿਆ ਤੇ ਉਸ ਨੇ 102 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਨਾਲ ਵਿਦਰਭ ਨੇ 425 ਦੌੜਾਂ ਬਣਾ ਕੇ ਪਹਿਲੀ ਪਾਰੀ ਵਿਚ 95 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਹਾਸਲ ਕੀਤੀ। ਰੈਸਟ ਆਫ ਇੰਡੀਆ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ ਆਪਣੀ ਦੂਜੀ ਪਾਰੀ ਵਿਚ 2 ਵਿਕਟਾਂ 'ਤੇ 102 ਦੌੜਾਂ ਬਣਾਈਆਂ ਤੇ ਉਸ ਨੂੰ ਹੁਣ 7 ਦੌੜਾਂ ਦੀ ਬੜ੍ਹਤ ਮਿਲ ਗਈ ਹੈ।
ਰੈਸਟ ਆਫ ਇੰਡੀਆ ਦੀ ਦੂਜੀ ਪਾਰੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਸ ਨੇ ਅਨਮੋਲਪ੍ਰੀਤ ਸਿੰਘ (6) ਦੀ ਵਿਕਟ ਜਲਦੀ ਗੁਆ ਦਿੱਤੀ, ਜਦਕਿ ਮਯੰਕ ਅਗਰਵਾਲ (27) ਵੀ ਲਾਂਗ ਆਫ 'ਤੇ ਆਸਾਨ ਕੈਚ ਦੇ ਕੇ ਪੈਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਪਹਿਲੀ ਪਾਰੀ ਦੇ ਸੈਂਕੜਾਧਾਰੀ ਹਨੂਮਾ ਵਿਹਾਰੀ (ਅਜੇਤੂ 40) ਤੇ ਕਪਤਾਨ ਅਜਿੰਕਯ ਰਹਾਨੇ (ਅਜੇਤੂ 25) ਨੇ ਬਾਖੂਬੀ ਜ਼ਿੰਮੇਵਾਰੀ ਸੰਭਾਲੀ। ਇਹ ਦੋਵੇਂ ਤੀਜੀ ਵਿਕਟ ਲਈ ਹੁਣ ਤਕ 56 ਦੌੜਾਂ ਜੋੜ ਚੁੱਕੇ ਹਨ। ਇਸ ਤੋਂ ਪਹਲਾਂ ਵਿਦਰਭ ਨੇ ਸਵੇਰੇ ਆਪਣੀ ਪਹਿਲੀ ਪਾਰੀ 6 ਵਿਕਟਾਂ 'ਤੇ 245 ਦੌੜਾਂ ਤੋਂ ਅੱਗੇ ਵਧਾਈ। ਉਸਦੀ ਨਜ਼ਰ ਅਕਸ਼ੈ ਵਾਡਕਰ (73) 'ਤੇ ਟਿਕੀ ਸੀ, ਜਿਸ ਨੇ ਕੱਲ ਸ਼ਾਮ ਨੂੰ ਟੀਮ ਨੂੰ ਸੰਕਟ ਤੋਂ ਉਭਾਰਿਆ ਸੀ ਪਰ ਟੀਮ ਨੂੰ ਬੜ੍ਹਤ ਕਰਣੀਵਾਰ ਨੇ ਦਿਵਾਈ। ਕਰਣੀਵਾਰ ਨੇ 133 ਗੇਂਦਾਂ ਦਾ ਸਾਹਮਣਾ ਕਰਕੇ 13 ਚੌਕੇ ਤੇ 2 ਛੱਕੇ ਲਾਏ।
ਸਟੇਨ ਨੇ ਦੱ. ਅਫਰੀਕਾ ਦਾ ਪਲੜਾ ਭਾਰੀ ਕੀਤਾ
NEXT STORY