ਜਲੰਧਰ— ਦਿੱਲੀ ਕੈਪੀਟਲਸ ਤੋਂ ਮੈਚ ਹਾਰਨ ਦੇ ਬਾਅਦ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਕਿਹਾ ਕਿ 10-15 ਦੌੜਾਂ ਹੋਰ ਹੁੰਦੀਆਂ ਤਾਂ ਇਹ ਮੈਚ ਮੁਕਾਬਲੇ ਵਾਲਾ ਹੋਣਾ ਸੀ। ਅਸੀਂ ਵਧੀਆ ਬੱਲੇਬਾਜ਼ੀ ਨਹੀਂ ਕੀਤੀ ਤੇ ਵਧੀਆ ਸਕੋਰ ਨਹੀਂ ਬਣਾ ਸਕੇ। ਮੈਨੂੰ ਉਮੀਦ ਸੀ ਕਿ ਸਾਡੇ ਗੇਂਦਬਾਜ਼ ਸ਼ਾਨਦਾਰ ਪ੍ਰਦਰਸ਼ਨ ਕਰਨਗੇ, ਹਾਲਾਂਕਿ ਇਸ ਤਰ੍ਹਾਂ ਦਾ ਦੇਖਣ ਨੂੰ ਨਹੀਂ ਮਿਲਿਆ। ਫਿਰ ਵੀ ਕ੍ਰਿਕਟ 'ਚ ਇਸ ਤਰ੍ਹਾਂ ਦਾ ਚੇਂਜ਼ ਹੁੰਦਾ ਰਹਿੰਦਾ ਹੈ।
ਲਿਨ ਤੇ ਨਰੇਨ ਸਾਡੇ ਪ੍ਰਮੁੱਖ ਖਿਡਾਰੀ ਹਨ ਤੇ ਉਸ ਨੂੰ ਬਾਹਰ ਕਰਨਾ ਇੰਨਾ ਵਧੀਆ ਨਹੀਂ ਹੁੰਦਾ ਪਰ ਓਪਨਿੰਗ 'ਤੇ ਆਏ ਸ਼ੁੰਭਮਨ ਨੇ ਮੌਕੇ ਦਾ ਫਾਇਦਾ ਚੁੱਕਿਆ। ਉਹ ਅਸਲ 'ਚ ਅੱਜ ਵਧੀਆ ਖੇਡਿਆ ਹੈ। ਪਹਿਲੀ ਗੇਂਦ 'ਤੇ ਆਊਟ ਹੋਣਾ ਕਿਸੇ ਵੀ ਬੱਲੇਬਾਜ਼ ਦੇ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦਾ ਹੈ ਪਰ ਮੈਨੂੰ ਯਕੀਨ ਹੈ ਕਿ ਅਗਲੇ ਮੈਚ 'ਚ ਮਜ਼ਬੂਤੀ ਨਾਲ ਵਾਪਸੀ ਕਰਾਂਗੇ। ਮੈਨੂੰ ਲੱਗਦਾ ਹੈ ਕਿ ਇਸ ਮੈਦਾਨ 'ਤੇ ਵਿਕਟ ਹਾਸਲ ਕਰਨ ਮੁਸ਼ਕਿਲ ਹੋ ਗਿਆ ਹੈ ਪਰ ਗੇਂਦਬਾਜ਼ ਕੁਝ ਖੇਤਰਾਂ 'ਚ ਕੰਮ ਕਰ ਸਕਦੇ ਹਨ।
IPL 2019: ਸ਼ਿਖਰ ਧਵਨ ਦੀ ਆਰੇਂਜ ਕੈਪ ਰੇਸ 'ਚ ਧਮਾਕੇਦਾਰ ਐਂਟਰੀ, ਦੇਖੋਂ ਰਿਕਾਰਡ
NEXT STORY