ਸਪੋਰਸਟ ਡੈਸਕ— ਅਗਲੇ ਮਹੀਨੇ ਤੋਂ ਭਾਰਤੀ ਟੀਮ ਦਾ ਵੈਸਟਇੰਡੀਜ਼ ਦੌਰਾ ਸ਼ੁਰੂ ਹੋਣ ਜਾ ਰਿਹਾ ਹੈ। ਕੈਰੇਬਿਆਈ ਦੌਰੇ 'ਤੇ ਟੀਮ ਇੰਡੀਆ ਤਿੰਨ ਟੀ-20, ਤਿੰਨ ਵਨ ਡੇ ਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਦੀ ਨਜ਼ਰ ਆਵੇਗੀ। ਭਾਰਤੀ ਟੀਮ ਦਾ ਇਹ ਦੌਰਾ ਤਿੰਨ ਅਗਸਤ ਤੋਂ ਤਿੰਨ ਸਿਤੰਬਰ ਦੇ ਵਿਚਕਾਰ ਚੱਲੇਗਾ ਤੇ ਇਸ ਵੱਡੇ ਦੌਰੇ ਲਈ ਟੀਮ ਇੰਡਿਆ ਦੇ ਦਲ ਦਾ ਐਲਾਨ ਮੁੰਬਈ 'ਚ ਟੀਮ ਦੇ ਚੋਣਕਰਤਾਵਾਂ ਦੁਆਰਾ ਕੀਤਾ ਜਾਵੇਗੀ।
ਰਿਪੋਰਟਸ ਦੀ ਮੰਨੀਏ ਤਾਂ ਇਸ ਦੌਰੇ ਲਈ ਟੀਮ ਇੰਡੀਆ ਦੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ, ਜਦ ਕਿ ਮੌਜੂਦਾ ਸਮੇਂ 'ਚ ਇੰਡੀਆ-ਏ ਲਈ ਬਿਹਤਰੀਨ ਖੇਡ ਵਿਖਾ ਰਹੇ ਨੌਜਵਾਨ ਖਿਡਾਰੀਆਂ ਨੂੰ ਇਸ ਦੌਰੇ 'ਤੇ ਪਹਿਲ ਦਿੱਤੀ ਜਾ ਸਕਦੀ ਹੈ। ਮਿਡ ਡੇ 'ਚ ਛੱਪੀ ਖਬਰ ਦੇ ਮੁਤਾਬਕ ਵੈਸਟਇੰਡੀਜ਼ ਦੌਰੇ ਲਈ ਖ਼ੁਰਾਂਟ ਖਿਡਾਰੀ ਦਿਨੇਸ਼ ਕਾਰਤਿਕ ਦੀ ਟੀਮ ਤੋਂ ਛੁੱਟੀ ਦੇਖਣ ਨੂੰ ਮਿਲ ਸਕਦੀ ਹੈ। ਦਿਨੇਸ਼ ਕਾਰਤਿਕ ਟੀਮ ਇੰਡੀਆ ਦੇ ਨਾਲ ਵਰਲਡ ਕੱਪ ਖੇਡਦੇ ਹੋਏ ਨਜ਼ਰ ਆਏ ਸਨ ਤੇ ਨਿਊਜ਼ੀਲੈਂਡ ਦੇ ਵਿਰੁੱਧ ਪਹਿਲਾਂ ਸੈਮੀਫਾਈਨਲ ਮੈਚ 'ਚ ਉਨ੍ਹਾਂ ਨੇ ਸਿਰਫ 6 ਦੌੜਾਂ ਬਣਾ ਕੇ ਆਪਣੀ ਬੱਲੇਬਾਜ਼ੀ ਤੋਂ ਨਿਰਾਸ਼ ਕੀਤਾ ਸੀ।

ਖਬਰਾਂ ਦੀ ਮੰਨੀਏ ਤਾਂ ਵੈਸਟਇੰਡੀਜ਼ ਦੌਰੇ ਲਈ ਨੌਜਵਾਨ ਖਿਡਾਰੀ ਸ਼੍ਰੇਅਸ ਅਈਅਰ ਨੂੰ ਟੀਮ 'ਚ ਮੌਕਾ ਦਿੱਤਾ ਜਾ ਸਕਦਾ ਹੈ। ਮੌਜੂਦਾ ਸਮਾਂ 'ਚ 24 ਸਾਲ ਦਾ ਸ਼੍ਰੇਅਸ ਅਈਅਰ ਇੰਡੀਆ-ਏ ਦੀ ਟੀਮ ਦਾ ਹਿੱਸਾ ਤੇ ਵੈਸਟਇੰਡੀਜ 'ਚ ਹੀ ਹੈ। ਸ਼੍ਰੇਅਸ ਅਈਅਰ ਨੂੰ ਦਿਨੇਸ਼ ਕਾਰਤਿਕ ਦੇ ਸਥਾਨ 'ਤੇ ਹੀ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਸ਼੍ਰੇਅਸ ਅਈਅਰ ਦੇ ਨਾਲ ਨਾਲ ਕੈਰੇਬਿਆਈ ਦੌਰੇ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਤੇਜ਼ ਗੇਂਦਬਾਜ ਖਲੀਲ ਅਹਿਮਦ, ਨਵਦੀਪ ਸੈਨੀ ਤੇ ਆਲਰਾਊਂਡਰ ਕੁਣਾਲ ਪੰੰਡਿਯਾ ਦੇ ਨਾਂ 'ਤੇ ਵੀ ਟੀਮ ਦੇ ਚੋਣਕਰਤਾ ਵਿਚਾਰ ਕਰ ਸਕਦੇ ਹਨ।
ਅਨੀਸ਼ ਭਾਨਵਾਲਾ ਨੇ ਜੂਨੀਅਰ ਵਰਲਡ ਕੱਪ 'ਚ ਜਿੱਤਿਆ ਸੋਨ ਤਮਗਾ
NEXT STORY