ਰਾਜਕੋਟ- ਸ਼ੁਭਮ ਸ਼ਰਮਾ ਦੇ ਅਜੇਤੂ ਸੈਂਕੜੇ ਦੇ ਬਾਅਦ ਖੱਬੇ ਹੱਥ ਦੇ ਸਪਿਨਰ ਕੁਮਾਰ ਕਾਰਤਿਕੇ ਸਿੰਘ ਦੀਆਂ ਪੰਜ ਵਿਕਟਾਂ ਨਾਲ ਮੱਧ ਪ੍ਰਦੇਸ਼ ਨੇ ਰਣਜੀ ਟਰਾਫੀ ਐਲੀਟ ਗਰੁੱਪ ਮੈਚ ਦੇ ਚੌਥੇ ਤੇ ਆਖ਼ਰੀ ਦਿਨ ਐਤਵਾਰ ਨੂੰ ਇੱਥੇ ਗੁਜਰਾਤ ਨੂੰ 106 ਦੌੜਾਂ ਨਾਲ ਹਰਾ ਦਿੱਤਾ। ਗੁਜਰਾਤ ਨੇ ਪਹਿਲੀ ਪਾਰੀ 'ਚ ਬੜ੍ਹਤ ਹਾਸਲ ਕਰ ਲਈ ਸੀ ਪਰ ਮੱਧ ਪ੍ਰਦੇਸ਼ ਨੇ ਦੂਜੀ ਪਾਰੀ 'ਚ ਸ਼ੁਭਮ ਦੇ ਅਜੇਤੂ 103 ਦੌੜਾਂ ਦੀ ਬਦੌਲਤ 251 ਦੌੜਾਂ ਦਾ ਸਕੋਰ ਖੜ੍ਹਾ ਕਰਕੇ ਵਿਰੋਧੀ ਟੀਮ ਨੂੰ 195 ਦੌੜਾਂ ਦਾ ਟੀਚਾ ਦਿੱਤਾ।
ਇਹ ਵੀ ਪੜ੍ਹੋ : ਹਾਰਦਿਕ ਦੇ ਰਣਜੀ ਨਾ ਖੇਡਣ 'ਤੇ ਮੁੱਖ ਚੋਣਕਰਤਾ ਚੇਤਨ ਸ਼ਰਮਾ ਨਾਰਾਜ਼, ਕਹੀ ਇਹ ਗੱਲ
ਕਾਰਤਿਕੇ ਸਿੰਘ ਨੇ ਇਸ ਤੋਂ ਬਾਅਦ ਫਿਰਕੀ ਦਾ ਜਾਦੂ ਚਲਾਉਂਦੇ ਹੋਏ 34 ਦੌੜਾਂ ਦੇ ਕੇ 5 ਵਿਕਟਾਂ ਝਟਕਾਈਆਂ ਜਿਸ ਨਾਲ ਗੁਜਰਾਤ ਦੀ ਟੀਮ ਟੀਚੇ ਦਾ ਪਿੱਛਾ ਕਰਦੇ ਹੋਏ 37.5 ਓਵਰ 'ਚ ਸਿਰਫ਼ 88 ਦੌੜਾਂ 'ਤੇ ਢੇਰ ਹੋ ਗਈ। ਕਪਤਾਨ ਤੇ ਸਲਾਮੀ ਬੱਲੇਬਾਜ਼ ਪ੍ਰਿਆਂਕ ਪਾਂਚਾਵਲ (05) ਕਾਰਤਿਕੇ ਦਾ ਪਹਿਲਾ ਸ਼ਿਕਾਰ ਬਣੇ ਤੇ ਇਸ ਤੋਂ ਬਾਅਦ ਭਾਰਗਵ ਮੇਰਾਈ ਨੂੰ ਵੀ ਕਾਰਤਿਕੇ ਨੇ ਪਵੇਲੀਅਨ ਭੇਜਿਆ ਜਾ ਖਾਤਾ ਵੀ ਨਾ ਖੋਲ ਸਕੇ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੇ ਓਲੰਪਿਕ ਬੈਠਕ ਦੀ ਮੇਜ਼ਬਾਨੀ ਮਿਲਣ ’ਤੇ ਜਤਾਈ ਖ਼ੁਸ਼ੀ
ਤਜਰਬੇਕਾਰ ਈਸ਼ਵਰ ਚੰਦਰ ਪਾਂਡੇ ਨੇ 28 ਦੌੜਾਂ ਦੇ ਕੇ 2 ਜਦਕਿ ਸ਼ੁਭਮ ਨੇ 7 ਦੌੜਾਂ ਦੇ ਕੇ 2 ਵਿਕਟਾਂ ਝਟਕਾਈਆਂ। ਈਸ਼ਵਰ ਨੇ ਕਰਣ ਪਟੇਲ ਤੇ ਮਨਪ੍ਰੀਤ ਜੁਨੇਜਾ ਦੀ ਪਾਰੀ ਦਾ ਅੰਤ ਕੀਤਾ। ਪਟੇਲ ਨੇ 27 ਦੌੜਾਂ ਬਣਾ ਕੇ ਹਾਰ ਨੂੰ ਕੁਝ ਦੇਰ ਲਈ ਟਾਲਿਆ ਪਰ ਮੱਧ ਪ੍ਰਦੇਸ਼ ਦੀ ਟੀਮ 6 ਅੰਕ ਹਾਸਲ ਕਰਨ 'ਚ ਸਫਲ ਰਹੀ। ਗੁਜਰਾਤ ਦੀ ਟੀਮ ਅਗਲੇ ਮੈਚ 24 ਫਰਵਰੀ ਤੋਂ ਕੇਰਲ ਨਾਲ ਭਿੜੇਗੀ ਜਿਸ ਨੇ ਮੇਘਾਲਿਆ ਨੂੰ ਹਰਾਇਆ। ਮੱਧ ਪ੍ਰਦੇਸ਼ ਦਾ ਸਾਹਮਣਾ ਮੇਘਾਲਿਆ ਨਾਲ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਟਨਾ ਪਾਈਰੇਟਸ ਨੇ ਹਰਿਆਣਾ ਸਟੀਲਰਸ ਨੂੰ ਹਰਾ ਕੇ ਲੀਗ ਤੋਂ ਕੀਤਾ ਬਾਹਰ
NEXT STORY