ਨਾਨਟੇਰੇ (ਫਰਾਂਸ)- ਕੈਟੀ ਲੈਡੇਸਕੀ ਪੈਰਿਸ ਓਲੰਪਿਕ ਖੇਡਾਂ ਵਿੱਚ ਮਹਿਲਾਵਾਂ ਦੀ 800 ਮੀਟਰ ਫ੍ਰੀਸਟਾਈਲ ਵਿੱਚ ਸੋਨ ਤਮਗਾ ਜਿੱਤ ਕੇ ਲਗਾਤਾਰ ਚਾਰ ਓਲੰਪਿਕ ਖੇਡਾਂ ਵਿੱਚ ਇੱਕ ਈਵੈਂਟ ਜਿੱਤਣ ਵਾਲੀ ਦੂਜੀ ਤੈਰਾਕ ਬਣ ਗਈ ਹੈ। ਪੈਰਿਸ ਓਲੰਪਿਕ 'ਚ ਲੈਡੇਸਕੀ ਦਾ ਇਹ ਦੂਜਾ ਸੋਨ ਤਮਗਾ ਅਤੇ ਓਲੰਪਿਕ ਖੇਡਾਂ 'ਚ ਨੌਵਾਂ ਸੋਨ ਤਮਗਾ ਹੈ। ਉਹ ਓਲੰਪਿਕ ਵਿੱਚ ਨੌਂ ਜਾਂ ਇਸ ਤੋਂ ਵੱਧ ਸੋਨ ਤਮਗੇ ਜਿੱਤਣ ਵਾਲੀ ਛੇਵੀਂ ਖਿਡਾਰਨ ਹੈ। ਲੈਡੇਸਕੀ ਓਲੰਪਿਕ ਖੇਡਾਂ ਵਿੱਚ ਸਭ ਤੋਂ ਵੱਧ ਤਮਗੇ ਜਿੱਤਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਤੈਰਾਕ ਮਾਰਕ ਸਪਿਟਜ਼, ਟ੍ਰੈਕ ਸਟਾਰ ਕਾਰਲ ਲੁਈਸ, ਸੋਵੀਅਤ ਜਿਮਨਾਸਟ ਲਾਰੀਸਾ ਲੈਟਿਨੀਨਾ ਅਤੇ ਫਿਨਲੈਂਡ ਦੀ ਦੌੜਾਕ ਪਾਵੋ ਨੂਰਮੀ ਦੇ ਨਾਲ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਓਲੰਪਿਕ ਵਿੱਚ ਸਭ ਤੋਂ ਵੱਧ ਸੋਨ ਤਮਗੇ ਜਿੱਤਣ ਦਾ ਰਿਕਾਰਡ ਅਮਰੀਕੀ ਤੈਰਾਕ ਮਾਈਕਲ ਫੈਲਪਸ (23 ਸੋਨ ਤਮਗੇ) ਦੇ ਨਾਂ ਹੈ।
ਲੈਡੇਸਕੀ ਨੇ 800 ਮੀਟਰ ਫ੍ਰੀਸਟਾਈਲ ਵਿੱਚ 8 ਮਿੰਟ 11.04 ਸਕਿੰਟ ਦੇ ਸਮੇਂ ਨਾਲ ਆਸਟ੍ਰੇਲੀਆ ਦੀ ਏਰਿਅਨ ਟਿਟਮਸ ਨੂੰ ਪਿੱਛੇ ਛੱਡ ਦਿੱਤਾ। ਇਕ ਹੋਰ ਅਮਰੀਕੀ ਖਿਡਾਰੀ ਪੇਜ ਮੈਡੇਨ ਨੇ ਕਾਂਸੀ ਦਾ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਫੇਲਪਸ ਲਗਾਤਾਰ ਚਾਰ ਓਲੰਪਿਕ ਖੇਡਾਂ ਵਿੱਚ ਇਹੋ ਈਵੈਂਟ ਜਿੱਤਣ ਵਾਲੇ ਇਕਲੌਤੇ ਤੈਰਾਕ ਸਨ। ਉਨ੍ਹਾਂ ਨੇ ਏਥਨਜ਼, ਬੀਜਿੰਗ, ਲੰਡਨ ਅਤੇ ਰੀਓ ਡੀ ਜਨੇਰੀਓ ਵਿੱਚ 200 ਮੀਟਰ ਵਿਅਕਤੀਗਤ ਮੈਡਲੇ ਵਿੱਚ ਸੋਨ ਤਮਗੇ ਜਿੱਤੇ।
ਸ਼੍ਰੀਲੰਕਾ ਦੇ ਵਾਨਿੰਦੂ ਹਸਾਰੰਗਾ ਭਾਰਤ ਖਿਲਾਫ ਵਨਡੇ ਸੀਰੀਜ਼ ਤੋਂ ਹੋਏ ਬਾਹਰ
NEXT STORY