ਤਿਰੂਅਨੰਤਪੁਰਮ—ਫੁੱਟਬਾਲ ਵਿਸ਼ਵ ਕੱਪ ਦਾ ਖੁਮਾਰ ਉਂਝ ਤਾਂ ਪੂਰੇ ਕੇਰਲ 'ਤੇ ਚੜ੍ਹਿਆ ਹੋਇਆ ਹੈ ਪਰ ਇਕ ਪ੍ਰਸ਼ੰਸਕ ਅਜਿਹਾ ਵੀ ਹੈ, ਜਿਹੜਾ ਸਾਈਕਲ 'ਤੇ ਵਿਸ਼ਵ ਕੱਪ ਦੇ ਮੈਚਾਂ ਦਾ ਮਜ਼ਾ ਲੈਣ ਤੇ ਅਰਜਨਟੀਨਾ ਦੇ ਮਹਾਨ ਖਿਡਾਰੀ ਲਿਓਨਿਲ ਮੇਸੀ ਨੂੰ ਮਿਲਣ ਦੇ ਸੁਪਨੇ ਨਾਲ ਰੂਸ ਪਹੁੰਚ ਗਿਆ।
ਕਿਲਫਿਨ ਫਰਾਂਸਿਸ (28 ਸਾਲ) ਕੇਰਲ ਤੋਂ 23 ਜਨਵਰੀ ਨੂੰ ਦੁਬਈ ਗਿਆ ਤੇ ਉਥੋਂ ਸਾਈਕਲ ਖਰੀਦ ਕੇ ਈਰਾਨ ਦੇ ਦੱਖਣ-ਪੂਰਬ ਵਿਚ ਸਥਿਤ ਬੰਦਰਗਾਹ ਬੰਦਰ ਅੱਬਾਸ ਸ਼ਹਿਰ ਪਹੁੰਚਿਆ, ਜਿਥੋਂ ਉਸ ਨੇ ਰੂਸ ਲਈ ਸਾਈਕਲ ਯਾਤਰਾ ਸ਼ੁਰੂ ਕੀਤੀ। ਰੂਸ ਦੇ ਤਾਮਬੋਵ ਪਹੁੰਚੇ ਫਰਾਂਸਿਸ ਨੇ ਕਿਹਾ, ''ਮੈਂ ਬਹੁਤ ਖੁਸ਼ ਹਾਂ। ਇਸ ਯਾਤਰਾ ਵਿਚ ਚਾਰ ਮਹੀਨੇ ਲੱਗ ਗਏ।''
ਫਰਾਂਸਿਸ ਨੇ ਦੱਸਿਆ ਕਿ ਉਸ ਨੇ 26 ਜੂਨ ਨੂੰ ਫਰਾਂਸ ਤੇ ਡੈੱਨਮਾਰਕ ਵਿਚਾਲੇ ਹੋਣ ਵਾਲੇ ਮੈਚ ਦੀ ਟਿਕਟ ਖਰੀਦੀ ਹੈ, ਜਿਸ ਨੂੰ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਫਰਾਂਸਿਸ ਨੇ ਕਿਹਾ ਕਿ ਇਸ ਯਾਤਰਾ ਦੌਰਾਨ ਉਸ ਦਾ ਤਜਰਬਾ ਚੰਗਾ ਤੇ ਬੁਰਾ ਦੋਵਾਂ ਤਰ੍ਹਾਂ ਦਾ ਰਿਹਾ।
ਆਸਟਰੇਲੀਆ 34 ਸਾਲਾਂ 'ਚ ਆਪਣੀ ਸਭ ਤੋਂ ਹੇਠਲੀ ਰੈਂਕਿੰਗ 'ਤੇ
NEXT STORY