ਮੈਲਬੋਰਨ— ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਕੈਰੀ ਓਕੀਫੀ ਨੇ ਇੱਥੇ ਚਲ ਰਹੇ ਤੀਜੇ ਕ੍ਰਿਕਟ ਟੈਸਟ ਦੇ ਦੌਰਾਨ ਭਾਰਤੀ ਬੱਲੇਬਾਜ਼ ਮਯੰਕ ਅਗਰਵਾਲ ਦੇ ਪਹਿਲੇ ਦਰਜੇ ਦੇ ਕ੍ਰਿਕਟ ਦਾ ਮਜ਼ਾਕ ਉਡਾਉਣ ਲਈ ਮੁਆਫੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦਾ ਮਕਸਦ ਡੈਬਿਊ ਕਰ ਰਹੇ ਬੱਲੇਬਾਜ਼ ਦਾ ਅਪਮਾਨ ਕਰਨਾ ਨਹੀਂ ਸੀ। ਸਾਬਕਾ ਸਪਿਨਰ ਓਕੀਫੀ ਨੇ 'ਫਾਕਸ ਕ੍ਰਿਕਟ' ਲਈ ਕੁਮੈਂਟੇਟਰ ਦੀ ਭੂਮਿਕਾ ਨਿਭਾਉਂਦੇ ਹੋਏ ਕਿਹਾ ਸੀ ਕਿ ਅਗਰਵਾਲ ਨੇ ਆਪਣਾ ਪਹਿਲੇ ਦਰਜੇ ਦਾ ਤੀਹਰਾ ਸੈਂਕੜਾ 'ਰੇਲਵੇ ਕਨਟੀਨ ਸਟਾਫ' ਖਿਲਾਫ ਲਾਇਆ ਸੀ।

ਇਸ ਟਿੱਪਣੀ ਲਈ ਓਕੀਫੀ ਦੀ ਸੋਸ਼ਲ ਮੀਡੀਆ 'ਤੇ ਕਾਫੀ ਆਲੋਚਨਾ ਹੋਈ ਅਤੇ ਆਸਟਰੇਲੀਆ ਲਈ 24 ਟੈਸਟ ਖੇਡਣ ਵਾਲੇ ਇਸ ਕ੍ਰਿਕਟਰ ਨੇ ਅਗਰਵਾਲ 'ਤੇ ਟਿੱਪਣੀ ਕਰਨ ਲਈ ਵੀਰਵਾਰ ਨੂੰ ਮੁਆਫੀ ਮੰਗੀ ਜਿਨ੍ਹਾਂ ਨੇ ਆਪਣੇ ਪਹਿਲੇ ਹੀ ਟੈਸਟ 'ਚ 76 ਦੌੜਾਂ ਦੀ ਪਾਰੀ ਖੇਡੀ। ਇੱਥੇ ਸਥਾਨਕ ਮੀਡੀਆ ਨੇ ਉਨ੍ਹਾਂ ਦੇ ਹਵਾਲੇ ਤੋਂ ਕਿਹਾ, ''ਮੈਂ ਭਾਰਤ 'ਚ ਪਹਿਲੇ ਦਰਜੇ ਦੀ ਕ੍ਰਿਕਟ 'ਚ ਅਗਰਵਾਲ ਵੱਲੋਂ ਬਣਾਈਆਂ ਗਈਆਂ ਦੌੜਾਂ ਦਾ ਜ਼ਿਕਰ ਕਰ ਰਿਹਾ ਸੀ ਅਤੇ ਇਸ 'ਤੇ ਪ੍ਰਤੀਕਿਰਿਆ ਹੋਈ।'' ਉਨ੍ਹਾਂ ਕਿਹਾ, ''ਮੈਂ ਕਿਸੇ ਵੀ ਤਰ੍ਹਾਂ ਉਨ੍ਹਾਂ ਦੇ ਪੱਧਰ ਨੂੰ ਘੱਟ ਨਹੀਂ ਕਹਿ ਰਿਹਾ ਸੀ। ਉਨ੍ਹਾਂ ਨੇ ਕਾਫੀ ਦੌੜਾਂ ਬਣਾਈਆਂ ਅਤੇ ਜੇਕਰ ਕਿਸੇ ਨੂੰ ਬੁਰਾ ਲੱਗਾ ਹੋਵੇ ਤਾਂ ਇਸ ਦੇ ਲਈ ਮੈਂ ਮੁਆਫੀ ਮੰਗਦਾ ਹਾਂ।'' 27 ਸਾਲਾਂ ਦੇ ਅਗਰਵਾਲ ਭਾਰਤੀ ਘਰੇਲੂ ਸਰਕਟ 'ਚ ਕਰਨਾਟਕ ਵੱਲੋਂ ਖੇਡਦੇ ਹਨ ਅਤੇ ਉਨ੍ਹਾਂ ਦਾ ਔਸਤ 50 ਦੇ ਆਸਪਾਸ ਹੈ।
ਕੋਹਲੀ ਤੋਂ ਬਾਅਦ ਰੋਹਿਤ ਨੂੰ ਮੈਦਾਨ 'ਤੇ ਉਕਸਾਉਂਦੇ ਦਿਸੇ ਟਿਮ ਪੇਨ (ਵੀਡੀਓ)
NEXT STORY