ਸਪੋਰਟਸ ਡੈਸਕ- ਮੰਗਲਵਾਰ ਨੂੰ ਆਈ. ਸੀ. ਸੀ. ਵਿਸ਼ਵ ਕੱਪ ਦੇ ਪੰਦਰਵੇਂ ਮੈਚ ਵਿੱਚ ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ 38 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ ਹੈ। ਇਸ ਮੈਚ 'ਚ ਜਦੋਂ ਕੇਸ਼ਵ ਮਹਾਰਾਜ ਨੌਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਤਾਂ ਉਨ੍ਹਾਂ ਦੇ ਬੱਲੇ ਨੇ ਓਮ ਦੇ ਨਿਸ਼ਾਨ ਨੇ ਕਾਫੀ ਸੁਰਖੀਆਂ ਬਟੋਰੀਆਂ। ਦੱਖਣੀ ਅਫਰੀਕਾ ਦੇ ਖਿਡਾਰੀ ਕੇਸ਼ਵ ਮਹਾਰਾਜ ਇਸ ਤੋਂ ਪਹਿਲਾਂ ਵੀ ਕਈ ਵਾਰ ਇਹ ਕਾਰਨਾਮਾ ਕਰ ਚੁੱਕੇ ਹਨ। ਉਸ ਦੇ ਬੱਲੇ ਦੀ ਫੋਟੋ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ।
ਇਹ ਵੀ ਪੜ੍ਹੋ : ਸਕੁਐਸ਼ ਦੇ ਓਲੰਪਿਕ ਵਿਚ ਸ਼ਾਮਲ ਹੋਣ ਨਾਲ ਘੋਸ਼ਾਲ ਆਪਣੇ ਭਵਿੱਖ ਦੀ ਯੋਜਨਾ ਦੇ ਬਾਰੇ ’ਚ ਸੋਚੇਗਾ
ਇੰਝ ਰਿਹਾ ਮੈਚ
ਮੀਂਹ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ ਸੀ, ਜਿਸ ਕਾਰਨ ਇਹ ਮੁਕਾਬਲਾ 50 ਦੀ ਬਜਾਏ 43 ਓਵਰਾਂ ਦਾ ਕਰ ਦਿੱਤਾ ਗਿਆ ਸੀ। ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਇਕ ਸਮੇਂ 'ਤੇ ਨੀਦਰਲੈਂਡ 50 ਦੌੜਾਂ 'ਤੇ 4 ਵਿਕਟਾਂ ਗੁਆ ਚੁੱਕੀ ਸੀ। ਪਰ ਉਨ੍ਹਾਂ ਮਗਰੋਂ ਮੱਧ ਕ੍ਰਮ ਤੇ ਹੇਠਲੇ ਬੱਲੇਬਾਜ਼ਾਂ ਨੇ ਜ਼ਬਰਦਸਤ ਪ੍ਰਦਰਸ਼ਨ ਦਿਖਾਇਆ। ਵਿਸ਼ੇਸ਼ ਤੌਰ 'ਤੇ ਸਕੋਟ ਐਡਵਰਡਜ਼ ਦੀ ਸ਼ਾਨਦਾਰ ਪਾਰੀ ਨੇ ਸਭ ਨੂੰ ਪ੍ਰਭਾਵਿਤ ਕੀਤਾ। ਉਸ ਨੇ 69 ਗੇਂਦਾਂ ਵਿਚ 1 ਛਿੱਕੇ ਤੇ 10 ਚੌਕਿਆਂ ਦਕਾ 78 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਦੇ ਨਾਲ ਅਖ਼ੀਰ ਵਿਚ ਰੋਇਲੋਫ ਵੈਨ ਡੇਰ ਮੇਰਵੇ ਨੇ 3 ਚੌਕਿਆਂ ਤੇ 1 ਛਿੱਕੇ ਅਤੇ ਆਰਿਅਨ ਦੱਤ ਨੇ 3 ਛਿੱਕਿਆਂ ਨਾਲ ਸਜੀਆਂ ਤੇਜ਼ ਪਾਰੀਆਂ ਖੇਡੀਆਂ। ਇਨ੍ਹਾਂ ਪਾਰੀਆਂ ਸਦਕਾ ਨੀਦਰਲੈਂਡ ਦੀ ਟੀਮ ਨਿਰਧਾਰਤ 43 ਓਵਰਾਂ ਵਿਚ 8 ਵਿਕਟਾਂ ਗੁਆ ਕੇ 245 ਦੌੜਾਂ ਤਕ ਪਹੁੰਚ ਸਕੀ।
ਇਹ ਵੀ ਪੜ੍ਹੋ : ਅਮਰੀਕਾ 'ਚ ਗੱਤਕਾ ਫੈਡਰੇਸ਼ਨ ਯੂ.ਐਸ.ਏ. ਵੱਲੋਂ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ 28 ਅਕਤੂਬਰ ਨੂੰ
ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਸਲਾਮੀ ਬੱਲੇਬਾਜ਼ਾਂ ਨੇ ਇਕ ਠੀਕ-ਠਾਕ ਸ਼ੁਰੂਆਤ ਦੁਆਈ ਸੀ। ਪਰ ਉਨ੍ਹਾਂ ਦੇ ਆਊਟ ਹੋਣ ਮਗਰੋਂ ਵਿਕਟਾਂ ਦੀ ਝੜੀ ਹੀ ਲੱਗ ਗਈ। ਦੱਖਣੀ ਅਫ਼ਰੀਕਾ ਨੇ ਪਹਿਲੀਆਂ 5 ਵਿਕਟਾਂ 109 ਦੌੜਾਂ 'ਤੇ ਹੀ ਗੁਆ ਦਿੱਤੀਆਂ। ਹਾਲਾਂਕਿ ਡੇਵਿਡ ਮਿਲਰ (43) ਦੀ ਪਾਰੀ ਨੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਵੈਨ ਬੀਕ ਦੀ ਗੇਂਦ 'ਤੇ ਬੋਲਡ ਹੋ ਗਏ। ਅਖ਼ੀਰ ਵਿਚ ਕੇਸ਼ਵ ਮਹਾਰਾਜ ਨੇ ਵੀ 40 ਦੌੜਾਂ ਦੀ ਪਾਰੀ ਖੇਡੀ, ਪਰ ਇਹ ਟੀਮ ਨੂੰ ਜਿੱਤ ਦਵਾਉਣ ਲਈ ਕਾਫ਼ੀ ਨਹੀਂ ਸੀ। ਇੰਝ ਦੱਖਣੀ ਅਫ਼ਰੀਕਾ 207 ਦੌੜਾਂ 'ਤੇ ਆਲ ਆਊਟ ਹੋ ਗਈ ਤੇ 38 ਦੌੜਾਂ ਨਾਲ ਇਹ ਮੁਕਾਬਲਾ ਗੁਆ ਬੈਠੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਦੱਖਣੀ ਅਫਰੀਕਾ ਦੇ ਕੋਚ ਨੇ ਦੱਸਿਆ ਹਾਰ ਦਾ ਕਾਰਨ, ਇਨ੍ਹਾਂ ਨੂੰ ਠਹਿਰਾਇਆ ਦੋਸ਼ੀ
NEXT STORY