ਬੈਂਗਲੁਰੂ : ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਤੋਂ ਬਾਹਰ ਹੋਣ ਤੋਂ ਬਾਅਦ ਤਜਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਆਪਣੀ ਆਈਪੀਐਲ ਫਰੈਂਚਾਈਜ਼ੀ ਬਦਲਣ ਦਾ ਸੁਝਾਅ ਦਿੱਤਾ ਹੈ ਅਤੇ ਕਿਹਾ ਹੈ ਕਿ ਉਸ ਨੂੰ ਦਿੱਲੀ ਕੈਪੀਟਲਸ ਨਾਲ ਜੁੜ ਜਾਣਾ ਚਾਹੀਦਾ ਹੈ।
ਆਰ.ਸੀ.ਬੀ. ਕੋਹਲੀ ਦੇ ਸੈਂਕੜੇ ਤੋਂ ਬਾਅਦ ਵੀ ਟੀਮ ਲੀਗ ਪੜਾਅ ਦੇ ਆਪਣੇ ਆਖਰੀ ਮੈਚ ਵਿੱਚ ਹਾਰ ਗਈ ਸੀ। ਟੀਮ ਇਸ ਕਰੋ ਜਾਂ ਮਰੋ ਮੈਚ ਵਿੱਚ ਗੁਜਰਾਤ ਟਾਈਟਨਜ਼ ਦੇ ਸਾਹਮਣੇ 198 ਦੌੜਾਂ ਦੇ ਟੀਚੇ ਦਾ ਬਚਾਅ ਕਰਨ ਵਿੱਚ ਅਸਫਲ ਰਹੀ।
ਪੀਟਰਸਨ ਨੇ ਟਵੀਟ ਕੀਤਾ ਕਿ ਵਿਰਾਟ ਲਈ ਕੈਪੀਟਲ ਫਰੈਂਚਾਇਜ਼ੀ ਨਾਲ ਜੁੜਨ ਦਾ ਸਮਾਂ ਆ ਗਿਆ ਹੈ। ਸਾਬਕਾ ਭਾਰਤੀ ਕਪਤਾਨ ਕੋਹਲੀ 2008 ਵਿੱਚ ਲੀਗ ਦੇ ਸ਼ੁਰੂਆਤੀ ਸੀਜ਼ਨ ਤੋਂ ਹੀ ਆਰਸੀਬੀ ਦੇ ਨਾਲ ਹਨ। ਉਨ੍ਹਾਂ ਨੇ ਲੰਬੇ ਸਮੇਂ ਤੱਕ ਟੀਮ ਦੀ ਕਪਤਾਨੀ ਕਰਨ ਤੋਂ ਬਾਅਦ 2021 ਵਿੱਚ ਇਹ ਜ਼ਿੰਮੇਵਾਰੀ ਛੱਡ ਦਿੱਤੀ ਸੀ।
ਨਿਊਕਾਸਲ ਨੇ 20 ਸਾਲਾਂ ਵਿੱਚ ਪਹਿਲੀ ਵਾਰ ਚੈਂਪੀਅਨਜ਼ ਲੀਗ ਲਈ ਕੀਤਾ ਕੁਆਲੀਫਾਈ
NEXT STORY