ਨਵੀਂ ਦਿੱਲੀ— ਕ੍ਰਿਕਟ ਆਸਟਰੇਲੀਆ ਦੇ ਸੀ.ਈ.ਓ. ਕੇਵਿਨ ਰਾਬਰਡਸ ਦਾ ਮੰਨਣਾ ਹੈ ਕਿ ਚਾਰ ਰੋਜ਼ਾ ਟੈਸਟ ਨੂੰ ਲੈ ਕੇ ਲੋਕਾਂ ਨੂੰ ਪਹਿਲੇ ਤੋਂ ਹੀ ਧਾਰਨਾ ਬਣਾਉਣ ਦੇ ਬਜਾਏ ਖੁੱਲ੍ਹੇ ਦਿਮਾਗ ਨਾਲ ਸੋਚਣਾ ਚਾਹੀਦਾ ਹੈ। ਪੱਤਰਕਾਰਾਂ ਨਾਲ ਗੱਲਬਾਤ 'ਚ ਰਾਬਰਟਸ ਨੇ ਕਿਹਾ, ''ਇਸ ਨੂੰ ਲੈ ਕੇ ਕਾਫੀ ਕੁਝ ਕਿਹਾ ਜਾ ਸਕਦਾ ਹੈ। ਇਹ ਅਜਿਹੀ ਚੀਜ਼ ਹੈ ਜਿਸ ਨੂੰ ਲੈ ਕੇ ਸਾਨੂੰ ਖੁੱਲ੍ਹੇ ਦਿਮਾਗ ਨਾਲ ਸੋਚਣਾ ਹੋਵੇਗਾ। ਇਕ ਟੈਸਟ 'ਚ ਲੱਗਣ ਵਾਲਾ ਔਸਤ ਸਮਾਂ ਚਾਰ ਦਿਨਾਂ ਦੇ ਕਰੀਬ ਹੈ। ਅਸੀਂ ਜਾਣਦੇ ਹਾਂ ਕਿ ਇੰਨੇ ਸਾਲਾਂ 'ਚ ਕਈ ਲੰਬੇ ਟੈਸਟ ਮੈਚ ਖੇਡੇ ਗਏ ਹਨ। ਸਾਨੂੰ ਇਹ ਵੀ ਪਤਾ ਹੈ ਕਿ ਕਈ ਟੈਸਟ ਸਿਰਫ ਤਿੰਨ ਦਿਨ ਦੇ ਰਹੇ ਹਨ। ਇਸ ਲਈ ਟੈਸਟ ਕ੍ਰਿਕਟ ਹਮੇਸ਼ਾ ਪੰਜ ਦਿਨ ਦਾ ਨਹੀਂ ਰਿਹਾ ਹੈ ਅਤੇ ਮੈਨੂੰ ਲਗਦਾ ਹੈ ਕਿ ਇਹ ਚਾਰ ਦਿਨਾਂ ਦਾ ਕਾਨਸੈਪਟ, ਅਜਿਹਾ ਹੈ ਕਿ ਜਿਸ ਦੇ ਬਾਰੇ 'ਚ ਸਾਨੂੰ ਖੁੱਲ੍ਹੇ ਦਿਮਾਗ ਨਾਲ ਸੋਚਣਾ ਹੋਵੇਗਾ, ਨਾ ਕਿ ਸਿੱਧੇ ਨਤੀਜਿਆਂ 'ਤੇ ਰੋਲਾ ਪਾਉਣਾ ਚਾਹੀਦਾ ਹੈ।

ਇੰਗਲੈਂਡ ਟੀਮ ਜੁਲਾਈ 2019 'ਚ ਆਇਰਲੈਂਡ ਖਿਲਾਫ ਚਾਰ ਰੋਜ਼ਾ ਟੈਸਟ ਮੈਚ ਖੇਡੇਗੀ। ਹਾਲਾਂਕਿ ਆਸਟਰੇਲੀਆ ਦੇ ਆਗਾਮੀ ਸ਼ੈਡਿਊਲ 'ਚ ਇਸ ਫਾਰਮੈਟ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ ਪਰ ਕ੍ਰਿਕਟ ਆਸਟਰੇਲੀਆ ਦੇ ਪ੍ਰਮੁੱਖ ਨੂੰ ਇਸ ਫਾਰਮੈਟ ਨੂੰ ਅਪਣਾਉਣ 'ਚ ਕੋਈ ਹਿਚਕ ਨਹੀਂ ਹੈ। ਜ਼ਿਕਰਯੋਗ ਹੈ ਕਿ ਆਸਟਰੇਲੀਆ ਟੀਮ ਨੂੰ ਨਵੰਬਰ 2020 'ਚ ਅਫਗਾਨਿਸਤਾਨ ਦੇ ਖਿਲਾਫ ਟੈਸਟ ਮੈਚ ਖੇਡਣਗੇ ਹਨ। ਮੌਜੂਦਾ ਹਾਲਾਤ ਅਤੇ ਸੀ.ਈ.ਓ. ਦੇ ਬਿਆਨ ਨੂੰ ਦੇਖਦੇ ਹੋਏ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਮੈਚ ਚਾਰ ਰੋਜ਼ਾ ਹੋ ਸਕਦਾ ਹੈ।
ਆਈਸ ਕਰੀਮ ਵਾਲੇ ਦੀ ਗੁਗਲੀ ’ਚ ਬੁਰੇ ਫਸੇ ਗੁਗਲੀਆਂ ਦੇ ਮਾਹਿਰ ‘ਭੱਜੀ’
NEXT STORY