ਨਵੀਂ ਦਿੱਲੀ—ਤੇਜ਼ ਰਫਤਾਰ ਕ੍ਰਿਕੇਟਰ ਹਰਭਜਨ ਸਿੰਘ ਆਪਣੀ ਤੇਜ਼ ਗੇਂਦਬਾਜ਼ੀ ਲਈ ਜਾਣੇ ਜਾਂਦੇ ਹਨ।ਪਰ ਕ੍ਰਿਕੇਟਰ ਦਾ ਮਹਾਰਥੀ ਇਕ ਆਈਸ ਕਰੀਮ ਵਾਲੇ ਦੇ ਹੱਥੋਂ ਮਾਤ ਖਾ ਗਿਆ। ਕਿਉਂਕਿ ਇਸ ਤੇਜ਼ ਤਰਾਰ ਕ੍ਰਿਕੇਟਰ ਨੂੰ ਖੇਡਣ ਦੇ ਦੌਰਾਨ ਸ਼ਾਇਦ ਹੀ ਓਨੀ ਮਿਹਨਤ ਕਰਨੀ ਪਈ ਹੋਵੇਗੀ ਜਿੰਨੀ ਕਿ ਉਸ ਨੂੰ ਇਕ ਆਈਸ ਕਰੀਮ ਲੈਣ ਵਾਸਤੇ ਕਰਨੀ ਪਈ । ਦਰਅਸਲ ਹਰਭਜਨ ਸਿੰਘ ਕਿਸੇ ਪ੍ਰੋਗਰਾਮ 'ਚ ਮੌਜੂਦ ਸਨ ਅਤੇ ਉਹ ਜਦੋਂ ਆਈਸ ਕਰੀਮ ਲੈਣ ਪਹੁੰਚੇ ਤਾਂ ਆਈਸ ਕਰੀਮ ਵਾਲੇ ਨੇ ਉਨ੍ਹਾਂ ਨੂੰ ਕਿੰਨੇ ਚਕਮੇ ਦਿੱਤੇ ਤੁਸੀਂ ਇਸ ਵੀਡਿਓ 'ਚ ਵੇਖ ਸਕਦੇ ਹੋ ।
ਅਜਿਹਾ ਨਹੀਂ ਹੈ ਕਿ ਭੱਜੀ ਨੇ ਆਈਸ ਕਰੀਮ ਲੈਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ । ਉਨ੍ਹਾਂ ਨੇ ਆਈਸ ਕਰੀਮ ਲੈਣ ਦੀ ਸਫਲ ਕੋਸ਼ਿਸ਼ ਕਈ ਵਾਰ ਕੀਤੀ ਅਤੇ ਪਹਿਲੀ ਵਾਰ 'ਚ ਹੀ ਉਨ੍ਹਾਂ ਨੇ ਸੋਫਟੀ ਤਾਂ ਫੜ ਲਈ ਪਰ ਉਸ ਚੋਂ ਆਈਸ ਕਰੀਮਾ ਵਾਲੇ ਨੇ ਆਈਸ ਕਰੀਮ ਗਾਇਬ ਕਰ ਦਿੱਤੀ । ਇਕ ਤੋਂ ਬਾਅਦ ਇਕ ਕਈ ਵਾਰ ਇਹ ਆਈਸ ਕਰੀਮ ਵਾਲਾ ਉਨ੍ਹਾਂ ਨੂੰ ਚਕਮਾ ਦੇਣ 'ਚ ਕਾਮਯਾਬ ਰਿਹਾ । ਪਰ ਭਜੀ ਵੀ ਇਸ ਹਾਸੇ ਠੱਠੇ ਦਾ ਆਨੰਦ ਮਾਣਦੇ ਰਹੇ ਅਤੇ ਉਨ੍ਹਾਂ ਕੋਲ ਮੌਜੂਦ ਲੋਕ ਉਨ੍ਹਾਂ ਦਾ ਵੀਡਿਓ ਬਣਾਉਣ 'ਚ ਰੁੱਝੇ ਨਜ਼ਰ ਆਏ । ਭੱਜੀ ਵੀ ਇਸ ਫੈਸਟੀਵਲ ਦਾ ਅਨੰਦ ਮਾਣਦੇ ਨਜ਼ਰ ਆਏ ਪਰ ਲੋਕਾਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਟਿਕੀਆਂ ਹੋਈਆਂ ਸਨ ।
ਇੰਡੋਨੇਸ਼ੀਆ ਮਾਸਟਰਸ : ਕਪੂਰ ਅਠਵੇਂ ਸਥਾਨ 'ਤੇ, ਸ਼ੁਭੰਕਰ ਕਟ ਤੋਂ ਖੁੰਝੇ
NEXT STORY