ਨਵੀਂ ਦਿੱਲੀ (ਭਾਸ਼ਾ) : ਖੇਡ ਮੰਤਰੀ ਕਿਰੇਨ ਰਿਜੀਜੂ ਨੇ ਵੀਰਵਾਰ ਨੂੰ ਦੱਸਿਆ ਕਿ ਸਰਕਾਰ ਨੇ ਯੋਗਾਸਨ ਨੂੰ ਮੁਕਾਬਲੇ ਵਾਲੀ ਖੇਡ ਵਜੋਂ ਵਿਕਸਿਤ ਕਰਨ ਦੀ ਕੋਸ਼ਿਸ਼ ਤਹਿਤ ਇਸ ਨੂੰ ਖੇਲੋ ਇੰਡੀਆ ਯੁਵਾ ਖੇਡ 2021 ਵਿਚ ਸ਼ਾਮਲ ਕੀਤਾ ਹੈ। ਰਿਜੀਜੂ ਨੇ ਲੋਕਸਭਾ ਵਿਚ ਲਿਖਤੀ ਜਵਾਬ ਵਿਚ ਕਿਹਾ ਕਿ ਸਰਕਾਰ ਨੇ ਦੇਸ਼ ਵਿਚ ਯੋਗਾ ਦੇ ਵਿਕਾਸ ਲਈ ਰਾਸ਼ਟਰੀ ਯੋਗਾਸਨ ਸਪੋਰਟਸ ਫੈਡਰੇਸ਼ਨ (ਐਨ.ਵਾਈ.ਐਸ.ਐਫ.) ਨੂੰ ਵੀ ਮਾਨਤਾ ਪ੍ਰਦਾਨ ਕੀਤੀ ਹੈ।
ਉਨ੍ਹਾਂ ਕਿਹਾ, ‘ਯੋਗਾ ਖੇਡ ਨੂੰ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਵਿਚ ਖੇਲੋ ਇੰਡੀਆ ਯੁਵਾ ਖੇਡ 2021 ਵਿਚ ਸ਼ਾਮਲ ਕੀਤਾ ਗਿਆ ਹੈ।’ ਰਿਜੀਜੂ ਨੇ ਕਿਹਾ, ‘ਐਨ.ਵਾਈ.ਐਸ.ਐਫ. ਨੂੰ ਸਰਕਾਰ ਤੋਂ ਮਾਨਤਾ ਮਿਲਣ ਨਾਲ ਉਹ ਸੀਨੀਅਰ, ਜੂਨੀਅਰ ਅਤੇ ਸਬ ਜੂਨੀਅਰ ਵਰਗ ਵਿਚ ਰਾਸ਼ਟਰੀ ਚੈਂਪੀਅਨਸ਼ਿਪ ਦੇ ਆਯੋਜਨ ਅਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਭਾਗੀਦਾਰੀ ਲਈ ਵਿੱਤੀ ਸਹਾਇਤਾ ਹਾਸਲ ਕਰਨ ਦਾ ਹੱਕਦਾਰ ਬਣ ਗਿਆ ਹੈ।’ ਸਰਕਾਰ ਨੇ ਪਿਛਲੇ ਸਾਲ ਦਸੰਬਰ ਵਿਚ ਯੋਗਾਸਨ ਨੂੰ ਇਕ ਮੁਕਾਬਲੇ ਵਾਲੀ ਖੇਡ ਵਜੋਂ ਮਾਨਤਾ ਦਿੱਤੀ ਸੀ। ਯੋਗ ਗੁਰੂ ਬਾਬਾ ਰਾਮਦੇਵ ਦੀ ਅਗਵਾਈ ਵਿਚ ਨਵੰਬਰ 2019 ਵਿਚ ਅੰਤਰਰਾਸ਼ਟਰੀ ਯੋਗਾਸਨ ਸਪੋਰਟਸ ਫੈਡਰੇਸ਼ਨ ਦਾ ਗਠਨ ਕੀਤਾ ਗਿਆ ਸੀ। ਐਚ.ਆਰ. ਨਾਗੇਂਦਰ ਇਸ ਦੇ ਜਨਰਲ ਸਕੱਤਰ ਬਣਾਏ ਗਏ ਸਨ।
ਰਿਆਨ ਪਰਾਗ ਇਸ ਖਿਡਾਰੀ ਨਾਲ ਕਰਨਾ ਚਾਹੁੰਦੈ ਬਿਹੁ ਡਾਂਸ
NEXT STORY