ਸਪੋਰਟਸ ਡੈਸਕ : ਰਾਇਲ ਚੈਲੰਜਰਜ਼ ਬੈਂਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੂੰ ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ ਆਈ. ਪੀ. ਐੱਲ. ਮੈਚ ’ਚ ਆਊਟ ਹੋਣ ’ਤੇ ਗੁੱਸੇ ’ਚ ਕੁਰਸੀ ਨੂੰ ਲੱਤ ਮਾਰਨ ਕਾਰਨ ਆਈ. ਪੀ. ਐੱਲ. ਦੀ ਆਚਾਰ ਸੰਹਿਤਾ ਦੀ ਉਲੰਘਣਾ ਨੂੰ ਲੈ ਕੇ ਫਿਟਕਾਰ ਪਈ ਹੈ। ਕੋਹਲੀ ਨੇ 29 ਗੇਂਦਾਂ ’ਚ 33 ਦੌੜਾਂ ਬਣਾਈਆਂ, ਹਾਲਾਂਕਿ ਉਹ ਆਪਣੀ ਫਾਰਮ ’ਚ ਨਹੀਂ ਦਿਖਿਆ। ਉਸ ਦੀ ਟੀਮ ਨੇ 6 ਦੌੜਾਂ ਨਾਲ ਮੈਚ ਜਿੱਤਿਆ। ਆਈ. ਪੀ. ਐੱਲ. ਨੇ ਇਕ ਬਿਆਨ ’ਚ ਕਿਹਾ ਕਿ ਕੋਹਲੀ ਨੇ ਆਈ. ਪੀ. ਐੱਲ. ਦੀ ਆਚਾਰ ਸੰਹਿਤਾ ਦੀ ਧਾਰਾ 2.2 ਦੀ ਧਾਰਾ ਅਧੀਨ ਲੈਵਲ ਇਕ ਦਾ ਅਪਰਾਧ ਮੰਨਿਆ ਹੈ। ਇਸ ਲਈ ਮੈਚ ਰੈਫਰੀ ਦਾ ਫੈਸਲਾ ਆਖਰੀ ਤੇ ਸਭ ਨੂੰ ਮੰਨਣਯੋਗ ਹੁੰਦਾ ਹੈ।
ਇਸ ਮੈਚ ’ਚ ਮੈਚ ਰੈਫਰੀ ਵੀ. ਨਾਰਾਇਣ ਕੁੱਟੀ ਸੀ, ਜਦਕਿ ਨਿਤਿਨ ਮੈਨਨ ਤੇ ਉੱਲਾਸ ਗੰਧੇ ਮੈਦਾਨੀ ਅੰਪਾਇਰ ਸੀ। ਕੋਹਲੀ ਜੈਸਨ ਹੋਲਡਰ ਦੀ ਸ਼ਾਰਟ ਗੇਂਦ ’ਤੇ ਡੀਪ ਵਿਚ ਵਿਜੇ ਸ਼ੰਕਰ ਹੱਥੋਂ ਕੈਚ ਆਊਟ ਹੋਇਆ ਸੀ। ਇਸ ਤੋਂ ਬਾਅਦ ਟੀ. ਵੀ. ਰਿਪਲੇਅ ’ਚ ਦਿਖਾਇਆ ਗਿਆ ਕਿ ਕੋਹਲੀ ਨਿਰਾਸ਼ਾ ’ਚ ਡਗਆਊਟ ਵਿਚ ਕੁਰਸੀ ਨੂੰ ਲੱਤ ਮਾਰ ਰਿਹਾ ਸੀ।
ਸ਼ਾਹਬਾਜ਼ ਨੇ ਵਿਰਾਟ ਕੋਹਲੀ ਦਾ ਕੀਤਾ ਧੰਨਵਾਦ, ਕਿਹਾ-ਕਪਤਾਨ ਨੇ ਮੇਰੀ ਸਮਰੱਥਾ ’ਤੇ ਕੀਤਾ ਭਰੋਸਾ
NEXT STORY