ਆਬੂ ਧਾਬੀ- ਰਾਜਸਥਾਨ ਰਾਇਲਜ਼ ਦੇ ਕਪਤਾਨ ਸਟੀਵ ਸਮਿਥ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਸ਼ੁੱਕਰਵਾਰ ਨੂੰ ਇੱਥੇ ਕਿੰਗਜ਼ ਇਲੈਵਨ ਪੰਜਾਬ ਨੂੰ 7 ਵਿਕਟਾਂ ਨਾਲ ਹਰਾ ਕੇ ਪਲੇਅ-ਆਫ 'ਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਣ ਤੋਂ ਬਾਅਦ ਕਿਹਾ ਕਿ ਉਸਦੀ ਟੀਮ ਸ਼ਾਇਦ ਠੀਕ ਸਮੇਂ 'ਤੇ ਆਪਣਾ ਚੋਟੀ ਦਾ ਖੇਡ ਦਿਖਾ ਰਹੀ ਹੈ ਪਰ ਟੂਰਨਾਮੈਂਟ ਵਿਚਾਲੇ 'ਚ ਜੇਕਰ ਕੁਝ ਹੋਰ ਜਿੱਤ ਦਰਜ ਕਰਦੀ ਹੈ ਤਾਂ ਬਿਹਤਰ ਹੁੰਦਾ ਹੈ। ਕਿੰਗਜ਼ ਇਲੈਵਨ ਪੰਜਾਬ ਦੇ 186 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਰਾਇਲਜ਼ ਦੇ ਬੇਨ ਸਟੋਕਰ (50), ਸੰਜੂ ਸੈਮਸਨ (48), ਕਪਤਾਨ ਸਟੀਵ ਸਮਿਥ (ਅਜੇਤੂ 31) ਅਤੇ ਰੌਬਿਨ ਉਥੱਪਾ (30) ਦੀ ਪਾਰੀਆਂ ਦੀ ਬਦੌਲਤ 17.3 ਓਵਰਾਂ 'ਚ 3 ਵਿਕਟਾਂ 'ਤੇ 186 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ।
ਇਸ ਤੋਂ ਪਹਿਲਾਂ ਕ੍ਰਿਸ ਗੇਲ ਨੇ 2 ਜੀਵਨਦਾਨ ਦਾ ਫਾਇਦਾ ਚੁੱਕਦੇ ਹੋਏ 63 ਗੇਂਦਾਂ 'ਚ 8 ਛੱਕਿਆਂ ਅਤੇ 6 ਚੌਕਿਆਂ ਨਾਲ 99 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਲੋਕੇਸ਼ ਰਾਹੁਲ (46) ਦੇ ਨਾਲ ਦੂਜੇ ਵਿਕਟ ਲਈ 120 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਪੰਜਾਬ ਦੀ ਟੀਮ ਨੇ ਚਾਰ ਵਿਕਟਾਂ 'ਤੇ 185 ਦੌੜਾਂ ਬਣਾਈਆਂ।
ਰਾਇਲਜ਼ ਦੀ ਟੀਮ ਨੇ ਲਗਾਤਾਰ 2 ਜਿੱਤ ਨਾਲ ਸ਼ੁਰੂਆਤ ਕੀਤੀ ਅਤੇ ਅੱਜ ਉਸ ਨੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਪਰ ਸਮਿਥ ਨੇ ਕਿਹਾ ਕਿ ਵਿਚਾਲੇ ਦੇ ਓਵਰਾਂ 'ਚ ਕੁਝ ਹੋਰ ਜਿੱਤ ਦਰਜ ਕਰਦੇ ਤਾਂ ਬਿਹਤਰ ਹੁੰਦਾ। ਸਮਿਥ ਨੇ ਮੈਚ ਤੋਂ ਬਾਅਦ ਕਿਹਾ ਕਿ ਸਾਡੇ ਲਈ ਇਹ ਟੂਰਨਾਮੈਂਟ ਉਤਾਰ ਚੜਾਅ ਭਰਿਆ ਰਿਹਾ। ਸਾਨੂੰ ਪਲੇਅ-ਆਫ 'ਚ ਜਗ੍ਹਾ ਬਣਾਉਣ ਦੇ ਲਈ ਹੁਣ ਵੀ ਸ਼ਾਨਦਾਰ ਖੇਡ ਦਿਖਾਉਣ ਦੀ ਜ਼ਰੂਰਤ ਹੈ ਅਤੇ ਨਾਲ ਹੀ ਚੀਜ਼ਾਂ ਸਾਡੇ ਪੱਖ 'ਚ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਲਗਾਤਾਰ ਦੋ ਜਿੱਤ ਦਰਜ ਕਰ ਚੁੱਕੇ ਹਾਂ ਸ਼ਾਇਦ ਠੀਕ ਸਮੇਂ 'ਤੇ ਆਪਣਾ ਚੋਟੀ ਦਾ ਖੇਡ ਦਿਖਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸੈਮਸਨ ਦਾ ਰਨ ਆਊਟ ਹੋਣਾ ਬਦਕਿਸਮਤੀ ਸੀ ਪਰ ਤੁਸੀਂ ਹਰ ਸਥਿਤੀ ਦੇ ਸਕਾਰਾਤਮਕ ਪੱਖ ਦੇਖਦੇ ਹੋ। ਇਸ ਦੌਰਾਨ ਜੋਸ ਬਟਲਰ ਨੂੰ ਪੰਜ ਦਿਨ ਬਾਅਦ ਬੱਲੇਬਾਜ਼ੀ ਦਾ ਮੌਕਾ ਮਿਲਿਆ। ਉਸ ਨੇ ਵਧੀਆ ਸ਼ਾਟ ਖੇਡੇ ਜੋ ਵਧੀਆ ਸੰਕੇਤ ਹਨ। ਸਮਿਥ ਨੇ ਸਟੋਕਸ ਅਤੇ ਸੈਮਸਨ ਦੀ ਖੂਬ ਸ਼ਲਾਘਾ ਕਰਦੇ ਹੋਏ ਕਿਹਾ ਕਿ ਬੇਨ ਵਿਸ਼ਵ ਪੱਧਰੀ ਖਿਡਾਰੀ ਹੈ, ਉਹ ਠੀਕ ਸ਼ਾਟ ਖੇਡਦਾ ਹੈ ਤੇ ਗੇਂਦ ਨੂੰ ਹਰ ਜਗ੍ਹਾ ਮਾਰਦਾ ਹੈ। ਦੁਨੀਆ ਦੇ ਸਰਵਸ੍ਰੇਸ਼ਠ ਖਿਡਾਰੀਆਂ 'ਚੋਂ ਇਕ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਖਰਾਬ ਗੇਂਦਬਾਜ਼ੀ ਨਹੀਂ ਕੀਤੀ ਪਰ ਸਾਨੂੰ ਗਿੱਲੀ ਗੇਂਦ ਦੇ ਨਾਲ ਬਿਹਤਰ ਗੇਂਦਬਾਜ਼ੀ ਕਰਨਾ ਸਿੱਖਣਾ ਹੋਵੇਗਾ। ਤਰੇਲ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ।
ਸ਼ਾਹੀਨ ਅਫਰੀਦੀ ਨੇ ਬਰਾਬਰ ਕੀਤਾ ਵਿਸ਼ਵ ਰਿਕਾਰਡ, ਇਕ ਅਨੋਖਾ ਰਿਕਾਰਡ ਵੀ ਬਣਾਇਆ
NEXT STORY