ਕੋਲਕਾਤਾ– ਸ਼ੇਨ ਵਾਰਨ ਦੀ ਗੇਂਦਬਾਜ਼ੀ ਦੀਆਂ ਵੀਡੀਓ ਦੇਖ ਕੇ ਫਿਰਕੀ ਦੇ ਗੁਰ ਸਿੱਖਣ ਵਾਲੇ ਨਾਗਲੈਂਡ ਦੇ 16 ਸਾਲਾ ਲੈੱਗ ਸਪਿਨਰ ਖਰੀਵਿਤਸੋ ਕੇਨਸੇ ਦੀਆਂ ਨਜ਼ਰਾਂ 18 ਫਰਵਰੀ ਨੂੰ ਹੋਣ ਵਾਲੀ ਆਈ. ਪੀ. ਐੱਲ. ਖਿਡਾਰੀਆਂ ਦੀ ਨਿਲਾਮੀ ਵਿਚ ਸਾਰੀਆਂ ਟੀਮਾਂ ਦਾ ਧਿਆਨ ਖਿੱਚਣ ’ਤੇ ਲੱਗੀਆਂ ਹਨ।
ਦੀਮਾਪੁਰ ਦੇ ਨੇੜੇ ਸੋਵਿਮਿ ਪਿੰਡ ਵਿਚ ਇਕ ਕਾਰਪੈਂਟਰ ਦੇ ਸੱਤ ਬੱਚਿਆਂ ਵਿਚੋਂ 5ਵੇਂ ਨੰਬਰ ਦੇ ਬੇਟੇ ਕੇਨਸੇ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਕ੍ਰਿਕਟਰ ਬਣਿਆ ਤੇ ਟੀ. ਵੀ. ’ਤੇ ਵਾਰਨ ਦੀ ਗੇਂਦਬਾਜ਼ੀ ਦੇਖ ਕੇ ਆਪਣੇ ਹੁਨਰ ਨੂੰ ਨਿਖਾਰਿਆ। ਆਈ. ਪੀ. ਐੱਲ. ਨਿਲਾਮੀ ਵਿਚ ਉਸਦਾ ਬੇਸਪ੍ਰਾਇਜ਼ 20 ਲੱਖ ਰੁਪਏ ਹੈ ਤੇ ਸੁਣਿਆ ਹੈ ਕਿ ਮੁੰਬਈ ਇੰਡੀਅਨਜ਼ ਤੇ ਰਾਜਸਥਾਨ ਰਾਇਲਜ਼ ਦੋਵਾਂ ਟੀਮਾਂ ਦੀ ਉਸ ਵਿਚ ਦਿਲਚਸਪ ਹੈ। 6 ਮਾਰਚ ਨੂੰ 17 ਸਾਲ ਦਾ ਹੋਣ ਜਾ ਰਿਹਾ ਕੇਨਸੇ ਨਿਲਾਮੀ ਵਿਚ ਸ਼ਾਮਲ 292 ਖਿਡਾਰੀਆਂ ਵਿਚੋਂ ਇਕ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਓਝਾ ਨੇ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਲਿਆ ਸੰਨਿਆਸ
NEXT STORY