ਪੁਣੇ - ਸੂਰਯਕੁਮਾਰ ਯਾਦਵ (52) ਤੇ ਕੀਰੋਨ ਪੋਲਾਰਡ (22) ਦੀਆਂ ਧਮਾਕੇਦਾਰ ਪਾਰੀਆਂ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਬੁੱਧਵਾਰ ਨੂੰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਆਈ. ਪੀ. ਐੱਲ.-2022 ਦੇ 14ਵੇਂ ਮੈਚ ਵਿਚ 20 ਓਵਰਾਂ ਵਿਚ 4 ਵਿਕਟਾਂ ਉਤੇ 161 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ। ਉਸ ਨੇ ਕਪਤਾਨ ਰੋਹਿਤ ਸ਼ਰਮਾ ਸਮੇਤ ਆਪਣੀਆਂ ਸ਼ੁਰੂਆਤੀ ਵਿਕਟਾਂ ਵੀ ਜਲਦ ਗਵਾ ਦਿੱਤੀਆਂ ਪਰ ਫਿਰ ਸੂਰਿਆਕੁਮਾਰ ਅਤੇ ਪੋਲਾਰਡ ਦੇ ਤੂਫਾਨ ਨੇ ਕੋਲਕਾਤਾ ਦੇ ਗੇਂਦਬਾਜ਼ਾਂ ਦੀਆਂ ਧੱਜੀਆਂ ਉਡਾ ਦਿੱਤੀਆਂ।
ਦੋਵਾਂ ਬੱਲੇਬਾਜ਼ਾਂ ਨੇ ਚੌਕਿਆਂ, ਛੱਕਿਆਂ ਦੀ ਬੌਛਾਰ ਕਰਦੇ ਹੋਏ ਟੀਮ ਨੂੰ 161 ਦੌੜਾਂ ਦੇ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ। ਸੂਰਯਕੁਮਾਰ ਨੇ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 36 ਗੇਂਦਾਂ 'ਤੇ 52 ਦੌੜਾਂ ਦੀ ਅਰਧ ਸੈਂਕੜਾ ਪਾਰੀ ਖੇਡੀ, ਜਦੋਂਕਿ ਪੋਲਾਰਡ ਨੇ ਅਖੀਰ 'ਚ ਸਿਰਫ 5 ਗੇਂਦਾਂ 'ਤੇ ਤਾਬੜਤੋੜ 22 ਦੌੜਾਂ ਬਣਾਈਆਂ। ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਨੇ ਵੀ 3 ਚੌਕਿਆਂ ਅਤੇ 2 ਛੱਕਿਆਂ ਦੇ ਦਮ 'ਤੇ 27 ਗੇਂਦਾਂ 'ਤੇ 38 ਦੌੜਾਂ ਦਾ ਯੋਗਦਾਨ ਦਿੱਤਾ। ਪਹਿਲਾਂ ਆਈ. ਪੀ. ਐੱਲ. ਮੈਚ ਖੇਡ ਰਹੇ ਇਕ ਹੋਰ ਨੌਜਵਾਨ ਬੱਲੇਬਾਜ਼ ਦੱਖਣੀ ਅਫਰੀਕਾ ਦੇ ਦੇਵਾਲਡ ਬ੍ਰੇਵਿਸ ਨੇ ਵੀ 2 ਚੌਕਿਆਂ ਅਤੇ 2 ਛੱਕਿਆਂ ਦੇ ਸਹਾਰੇ 19 ਗੇਂਦਾਂ 'ਤੇ 29 ਦੌੜਾਂ ਬਣਾਈਆਂ। ਕੋਲਕਾਤਾ ਵੱਲੋਂ ਪੈਟ ਕਮਿੰਸ ਨੇ 4 ਓਵਰਾਂ ਵਿਚ 49 ਦੌੜਾਂ ਖਰਚ ਕੇ 2 ਵਿਕਟਾਂ ਲਈਆਂ, ਜਦੋਂਕਿ ਓਮੇਸ਼ ਯਾਦਵ ਤੇ ਵਰੁਣ ਚੱਕਰਵਰਤੀ ਨੂੰ 1-1 ਵਿਕਟ ਮਿਲੀ।
ਇਹ ਵੀ ਪੜ੍ਹੋ : IPL 2022 : ਬੈਂਗਲੁਰੂ ਨੇ ਰਾਜਸਥਾਨ ਨੂੰ 4 ਵਿਕਟਾਂ ਨਾਲ ਹਰਾਇਆ
ਹੈੱਡ ਟੂ ਹੈੱਡ
ਕੋਲਕਾਤਾ ਨਾਈਟ ਰਾਈਡਰਜ਼ ਤੇ ਮੁੰਬਈ ਇੰਡੀਅਨਜ਼ ਦਰਮਿਆਨ ਅਜੇ ਤਕ 29 ਮੈਚ ਹੋਏ ਹਨ ਜਿਸ 'ਚੋਂ ਕੋਲਕਾਤਾ ਨੇ 7 ਵਾਰ ਤੇ ਮੁੰਬਈ ਇੰਡੀਅਨਜ਼ ਨੇ 22 ਵਾਰ ਜਿੱਤ ਹਾਸਲ ਕੀਤੀ ਹੈ।
ਪਿੱਚ ਰਿਪੋਰਟ
ਐੱਮ. ਸੀ. ਏ. ਸਟੇਡੀਅਮ ਦੀ ਸਤਹ ਸ਼ੁਰੂਆਤ 'ਚ ਬੱਲੇਬਾਜ਼ਾਂ ਦੀ ਮਦਦ ਕਰਦੀ ਹੈ ਪਰ ਖੇਡ ਦੇ ਅੱਗੇ ਵਧਣ 'ਤੇ ਵੀ ਸਪਿਨਰਾਂ ਦੀ ਵੀ ਮਦਦ ਕਰਦੀ ਹੈ। ਪਿੱਛਾ ਕਰਨ ਵਾਲੀ ਟੀਮ ਨੂੰ ਪੁਣੇ ਦੇ ਐੱਮ. ਸੀ. ਏ. ਸਟੇਡੀਅਮ 'ਚ ਵਿਕਟਾਂ 'ਤੇ ਫ਼ਾਇਦਾ ਹੈ। ਬਾਊਂਡਰੀ ਦਾ ਆਕਾਰ 80-85 ਮੀਟਰ ਹੈ।
ਇਹ ਵੀ ਪੜ੍ਹੋ : RCB v RR : ਡੈਥ ਓਵਰ ਦੇ ਨਵੇਂ ਸਿਕਸਰ ਕਿੰਗ ਬਣ ਰਹੇ ਸ਼ਿਮਰੋਨ ਹਿੱਟਮਾਇਰ, ਦੇਖੋ ਅੰਕੜੇ
ਪਲੇਇੰਗ ਇਲੈਵਨ
ਮੁੰਬਈ ਇੰਡੀਅਨਜ਼ : ਈਸ਼ਾਨ ਕਿਸ਼ਨ (ਵਿਕਟਕੀਪਰ), ਰੋਹਿਤ ਸ਼ਰਮਾ (ਕਪਤਾਨ), ਸੂਰਯਕੁਮਾਰ ਯਾਦਵ, ਤਿਲਕ ਵਰਮਾ, ਕੀਰੋਨ ਪੋਲਾਰਡ, ਡੇਨੀਅਲ ਸੈਮਸ, ਡਿਵਾਲਡ ਬ੍ਰੇਵਿਸ, ਮੁਰੂਗਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਟਾਈਮਲ ਮਿਲਸ, ਬੇਸਿਲ ਥੰਪੀ
ਕੋਲਕਾਤਾ ਨਾਈਟ ਰਾਈਡਰਜ਼ : ਅਜਿੰਕਯ ਰਹਾਣੇ, ਵੈਂਕਟੇਸ਼ ਅਈਅਰ, ਸ਼੍ਰੇਅਸ ਅਈਅਰ (ਕਪਤਾਨ), ਸੈਮ ਬਿਲਿੰਗਜ਼ (ਵਿਕਟਕੀਪਰ), ਨਿਤੀਸ਼ ਰਾਣਾ, ਆਂਦਰੇ ਰਸੇਲ, ਸੁਨੀਲ ਨਾਰਾਇਣ, ਪੈਟ ਕਮਿੰਸ, ਉਮੇਸ਼ ਯਾਦਵ, ਰਸਿਖ ਸਲਾਮ, ਵਰੁਣ ਚੱਕਰਵਰਤੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੈਚ 'ਚ ਕਿੱਥੇ ਗਲਤੀ ਹੋਈ, ਨਹੀਂ ਦੱਸ ਸਕਦਾ : ਸੈਮਸਨ
NEXT STORY