ਨਵੀਂ ਦਿੱਲੀ— ਭਾਰਤ ਅਤੇ ਆਸਟਰੇਲੀਆ ਵਿਚਾਲੇ ਦੂਜੇ ਟੈਸਟ ਮੈਚ ਦਾ ਦੂਜਾ ਦਿਨ ਪਰਥ 'ਚ ਖੇਡਿਆ ਗਿਆ। ਪਰਥ ਦੇ ਇਸ ਨਵੇਂ ਸਟੇਡੀਅਮ ਦੀ ਪਿੱਚ ਕਾਫੀ ਤੇਜ਼ ਅਤੇ ਬਾਊਂਸੀ ਹੈ। ਖੇਡ ਦੇ ਪਹਿਲੇ ਦਿਨ ਆਸਟਰੇਲੀਆਈ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ 'ਤੇ ਭਾਰੀ ਪਈ। ਖੇਡ ਦੇ ਦੂਜੇ ਦਿਨ ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀ 'ਚ 326 ਦੌੜਾਂ ਦਾ ਸਨਮਾਨਜਨਕ ਸਕੋਰ ਖੜ੍ਹਾ ਕੀਤਾ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਕਾਫੀ ਖਰਾਬ ਰਹੀ। ਓਪਨਰ ਮੁਰਲੀ ਵਿਜੇ ਬਿਨਾ ਖਾਤਾ ਖੋਲੇ ਪਵੇਲੀਅਨ ਪਰਤ ਗਏ ਤਾਂ ਉੱਥੇ ਹੀ ਕੇ.ਐਲ. ਰਾਹੁਲ ਦੋ ਹੀ ਦੌੜਾਂ ਬਣਾ ਸਕੇ।
ਜੋਸ਼ ਹੇਜ਼ਲਵੁੱਡ ਦੀ ਸ਼ਾਨਦਾਰ ਯਾਰਕਰ 'ਤੇ ਕੇ.ਐੱਲ. ਰਾਹੁਲ ਬੋਲਡ ਹੋਏ। ਰਾਹੁਲ ਨੇ ਪੈਰ ਬਚਾਉਂਦੇ ਹੋਏ ਗੇਂਦ ਨੂੰ ਡਰਾਈਵ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਇਸ ਤੋਂ ਖੁੰਝੇ ਗਏ। ਰਾਹੁਲ 2 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਕੇ ਪਵੇਲੀਅਨ ਪਰਤ ਗਏ। ਇਸ ਤਰ੍ਹਾਂ ਭਾਰਤ ਨੇ ਆਪਣਾ ਦੂਜਾ ਵਿਕਟ ਕੁੱਲ 8 ਦੌੜਾਂ 'ਤੇ ਗੁਆ ਦਿੱਤਾ ਸੀ। ਐਡੀਲੇਡ ਟੈਸਟ 'ਚ ਵੀ ਕੇ.ਐੱਲ. ਰਾਹੁਲ ਖੁਦ ਨੂੰ ਸਾਬਤ ਕਰਨ 'ਚ ਅਸਫਲ ਰਹੇ ਸਨ। ਪਿਛਲੀਆਂ 10 ਪਾਰੀਆਂ 'ਚ ਕੇ.ਐੱਲ. ਰਾਹੁਲ ਇਕ ਵੀ ਅਰਧ ਸੈਂਕੜਾ ਜੜਨ 'ਚ ਅਸਫਲ ਰਹੇ ਹਨ।
ਹੁਣ ਪਰਥ ਟੈਸਟ 'ਚ ਸਿਰਫ ਦੋ ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋਣ ਦੇ ਬਾਅਦ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ ਗਿਆ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਬੀ.ਸੀ.ਸੀ.ਆਈ. ਤੋਂ ਰਾਹੁਲ ਨੂੰ ਨਹੀਂ ਖਿਡਾਉਣ ਦੀ ਅਪੀਲ ਕਰ ਰਹੇ ਹਨ। ਨਾਲ ਹੀ ਉਨ੍ਹਾਂ ਦਾ ਖ਼ੂਬ ਮਜ਼ਾਕ ਵੀ ਬਣਾਇਆ ਗਿਆ ਹੈ।
IND vs AUS: ਅਜਿਹੀ ਬੱਲੇਬਾਜ਼ੀ ਕਰਨ 'ਚ ਰਹਾਨੇ ਨੂੰ ਲੱਗੇ 3 ਸਾਲ
NEXT STORY