ਨਵੀਂ ਦਿੱਲੀ— ਭਾਰਤੀ ਕ੍ਰਿਕਟਰ ਕੇ.ਐੱਲ. ਰਾਹੁਲ ਨੇ ਖੇਡਾਂ ਦੇ ਪ੍ਰਮੁੱਖ ਬਰਾਂਡ ਪਿਊਮਾ ਨਾਲ ਤਿੰਨ ਸਾਲਾਂ ਦਾ ਕਰਾਰ ਕੀਤਾ ਹੈ। ਇਸ ਭਾਗੀਦਾਰੀ ਦੇ ਤਹਿਤ ਰਾਹੁਲ ਇਸ ਬ੍ਰਾਂਡ ਦੇ ਸਾਰੇ ਉਤਪਾਦਾਂ ਦੇ ਵਿਗਿਆਪਨਾਂ ਅਤੇ ਹੋਰ ਪ੍ਰਚਾਰ ਪ੍ਰੋਗਰਾਮਾਂ 'ਚ ਨਜ਼ਰ ਆਉਣਗੇ।
ਰਾਹੁਲ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਕਈ ਹੋਰ ਖਿਡਾਰੀ ਇਸ ਬ੍ਰਾਂਡ ਨਾਲ ਜੁੜੇ ਹੋਏ ਹਨ। ਇਹ ਕਰਾਰ ਕਾਰਨਰਸਟੋਨ ਸਪੋਰਟ ਨੇ ਕਰਾਇਆ ਹੈ ਜੋ ਰਾਹੁਲ ਅਤੇ ਕੋਹਲੀ ਦੀ ਨੁਮਾਇੰਦਗੀ ਕਰਦਾ ਹੈ। ਰਾਹੁਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਦੇ ਜ਼ਰੀਏ ਉਸ ਨੇ ਵਿਰਾਟ ਕੋਹਲੀ ਅਤੇ ਉਸੇਨ ਬੋਲਟ ਦਾ ਸ਼ੁਕਰੀਆ ਕੀਤਾ। ਕੋਹਲੀ ਅਤੇ ਉਸੇਨ ਪਹਿਲਾਂ ਹੀ ਪਿਊਮਾ ਦੇ ਬ੍ਰਾਂਡ ਅੰਬੈਸਡਰ ਬਣੇ ਹੋਏ ਹਨ।
ਕ੍ਰਿਕਟ ਦੀ ਆਤਮਾ ਨੂੰ ਜ਼ਖ਼ਮੀ ਕਰ ਰਿਹੈ ਬਾਲ ਟੈਂਪਰਿੰਗ : ਰਿਚਰਡਸਨ
NEXT STORY