ਲੰਡਨ- ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਵਿਚ 5 ਵਿਚੋਂ 3 ਟੈਸਟ ਹੀ ਖੇਡਣ ਦਾ ਫੈਸਲਾ ਲਿਆ ਤੇ ਭਾਰਤ ਦੇ ਸਹਾਇਕ ਕੋਚ ਰਿਆਨ ਟੇਨ ਡੋਏਸ਼ਕਾਟੇ ਦੇ ਅਨੁਸਾਰ ਟੀਮ ਮੈਨੇਜਮੈਂਟ ਨੂੰ ਉਸਦੇ ਕਾਰਜਭਾਰ ਨੂੰ ਦੇਖਦੇ ਹੋਏ ਇਸ ਫੈਸਲੇ ਦਾ ਸਨਮਾਨ ਕਰਨਾ ਸਹੀ ਲੱਗਾ। ਬੁਮਰਾਹ ਨੇ ਹੇਡਿੰਗਲੇ ਵਿਚ ਪਹਿਲਾ ਟੈਸਟ ਖੇਡਿਆ ਪਰ ਐਜਬੈਸਟਨ ਵਿਚ ਦੂਜੇ ਟੈਸਟ ਵਿਚੋਂ ਬਾਹਰ ਰਿਹਾ। ਇਸ ਤੋਂ ਬਾਅਦ ਲਾਰਡਸ ਤੇ ਓਲਡ ਟ੍ਰੈਫਰਡ ਵਿਚ ਉਹ ਖੇਡਿਆ। ਫੈਸਲਾਕੁੰਨ 5ਵੇਂ ਟੈਸਟ ਤੋਂ ਪਹਿਲਾਂ ਬੁਮਰਾਹ ’ਤੇ ਫੈਸਲਾ ਲੈਣ ਲਈ ਭਾਰਤੀ ਕਪਤਾਨ ਸ਼ੁਭਮਨ ਗਿੱਲ ਤੇ ਕੋਚ ਗੌਤਮ ਗੰਭੀਰ ਨੇ ਐਨ ਮੌਕੇ ਤੱਕ ਇੰਤਜ਼ਾਰ ਕੀਤਾ।
ਡੋਏਸ਼ਕਾਟੇ ਨੇ ਕਿਹਾ ਕਿ ਬੁਮਰਾਹ ਵਰਗੇ ਖਿਡਾਰੀ ਨੂੰ ਬਾਹਰ ਰੱਖਣ ਦਾ ਫੈਸਲਾ ਹਮੇਸ਼ਾ ਮੁਸ਼ਕਿਲ ਹੁੰਦਾ ਹੈ। ਉਸ ਨੇ ਕਿਹਾ ਕਿ ਬੁਮਰਾਹ ਦਾ ਮਾਮਲਾ ਪੇਚੀਦਾ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਖੇਡੇ ਪਰ ਉਸਦੇ ਕਾਰਜਭਾਰ ਨੂੰ ਦੇਖਦੇ ਹੋਏ ਸਾਨੂੰ ਲੱਗਾ ਕਿ ਉਸ ਨੂੰ ਟੀਮ ਵਿਚ ਸ਼ਾਮਲ ਕਰਨਾ ਸਹੀ ਨਹੀਂ ਹੋਵੇਗਾ। ਉਸ ਨੇ ਕਾਫੀ ਓਵਰ ਸੁੱਟੇ ਹਨ। ਮੈਨੂੰ ਪਤਾ ਹੈ ਕਿ ਅਜਿਹਾ ਲੱਗਦਾ ਨਹੀਂ ਕਿਉਂਕਿ ਉਸ ਨੇ ਤਿੰਨ ਹੀ ਟੈਸਟ ਖੇਡੇ ਤੇ ਮਾਨਚੈਸਟਰ ਵਿਚ ਇਕ ਹੀ ਪਾਰੀ ਵਿਚ ਗੇਂਦਬਾਜ਼ੀ ਕੀਤੀ।
ਡੋਏਸ਼ਕਾਟੇ ਨੇ ਕਿਹਾ ਉਸ ਨੇ ਦੌਰੇ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਤਿੰਨ ਹੀ ਟੈਸਟ ਖੇਡੇਗਾ ਤੇ ਸਾਨੂੰ ਲੱਗਾ ਕਿ ਉਸ ਦੇ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ। ਓਵਲ ਦੀ ਹਰੀ ਭਰੀ ਪਿੱਚ ’ਤੇ ਹਾਲਾਂਕਿ ਬੁਮਰਾਹ ਕਾਫੀ ਉਪਯੋਗੀ ਸਾਬਤ ਹੋ ਸਕਦਾ ਸੀ।
ਫੈਨਜ਼ ਨੂੰ ਨਹੀਂ ਹੋਵੇਗਾ ਯਕੀਨ, ਮੁਹੰਮਦ ਸਿਰਾਜ ਨੇ ਇਕ ਝਟਕੇ 'ਚ ਤੋੜ ਦਿੱਤਾ ਸਚਿਨ ਤੇਂਦੁਲਕਰ ਦਾ ਇਹ ਮਹਾਰਿਕਾਰਡ
NEXT STORY