ਸਪੋਰਟਸ ਡੈਸਕ : ਰਾਇਲ ਚੈਲੇਂਜਰਜ਼ ਬੈਂਗਲੁਰੂ ਖ਼ਿਲਾਫ਼ ਕਿੰਗਜ਼ ਇਲੈਵਨ ਪੰਜਾਬ ਨੇ ਵੱਡੀ ਜਿੱਤ ਦਰਜ ਕੀਤੀ ਹੈ। ਆਈ.ਪੀ.ਐੱਲ. 2020 ਦੇ ਛੇਵੇਂ ਮੈਚ 'ਚ ਕੇ.ਐੱਲ. ਰਾਹੁਲ ਦੀ ਪਾਰੀ ਦੀ ਬਦੌਲਤ ਪੰਜਾਬ 97 ਦੌੜਾਂ ਨਾਲ ਜਿੱਤਣ 'ਚ ਕਾਮਯਾਬ ਰਿਹਾ। ਇਸ ਮੈਚ 'ਚ ਜਿੱਥੇ ਕੇ.ਐੱਲ. ਰਾਹੁਲ ਆਈ.ਪੀ.ਐੱਲ. 'ਚ ਸਭ ਤੋਂ ਤੇਜ਼ 2000 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਭਾਰਤੀ ਬਣੇ ਅਤੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ। ਉਥੇ ਹੀ ਉਨ੍ਹਾਂ ਨੇ ਡੇਵਿਡ ਵਾਰਨਰ ਨੂੰ ਵੀ ਪਿੱਛੇ ਛੱਡ ਦਿੱਤਾ ਅਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਕਪਤਾਨ ਬਣ ਗਏ ਹਨ।
ਕੇ.ਐੱਲ. ਰਾਹੁਲ ਨੇ ਕਪਤਾਨ ਦੇ ਰੂਪ 'ਚ 132 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਦੇ ਨਾਲ ਹੀ ਕਪਤਾਨ ਦੇ ਰੂਪ 'ਚ ਆਈ.ਪੀ.ਐੱਲ. 'ਚ ਸਭ ਤੋਂ ਵੱਡਾ ਸਕੋਰ ਬਣਾਉਣ ਵਾਲੇ ਕਪਤਾਨ ਬਣ ਗਏ ਹਨ। ਇਸ ਤੋਂ ਪਹਿਲਾਂ ਡੇਵਿਡ ਵਾਰਨਰ ਨੇ ਕਪਤਾਨ ਦੇ ਤੌਰ 'ਤੇ ਆਈ.ਪੀ.ਐੱਲ ਸੀਜ਼ਨ 2017 'ਚ 126 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ ਸੀ। ਆਈ.ਪੀ.ਐੱਲ. 'ਚ ਕਪਤਾਨ ਦੇ ਤੌਰ 'ਤੇ ਤੀਜੀ ਸਭ ਤੋਂ ਵੱਡੀ ਪਾਰੀ ਵਰਿੰਦਰ ਸਹਿਵਾਗ ਦੇ ਨਾਮ 'ਤੇ ਦਰਜ ਹੈ ਜਿਨ੍ਹਾਂ ਨੇ 2011 'ਚ 119 ਦੌੜਾਂ ਬਣਾਈਆਂ ਸਨ।
ਕਪਤਾਨ ਦੇ ਤੌਰ 'ਤੇ ਆਈ.ਪੀ.ਐੱਲ. 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ
- 132 - ਕੇ.ਐੱਲ. ਰਾਹੁਲ - 2020
- 126 - ਡੇਵਿਡ ਵਾਰਨ - 2017
- 119 - ਵਰਿੰਦਰ ਸਹਿਵਾਗ - 2011
- 113 - ਵਿਰਾਟ ਕੋਹਲੀ - 2016
IPL 2020 : ਗੇਲ ਫਿਰ ਪਲੇਇੰਗ ਇਲੈਵਨ ਤੋਂ ਬਾਹਰ, ਰਾਹੁਲ ਨੇ ਦੱਸੀ ਵਜ੍ਹਾ
NEXT STORY