ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਸਿਖਰਲੇ ਕ੍ਰਮ ਦੇ ਬੱਲੇਬਾਜ਼ KL ਰਾਹੁਲ ਨੇ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਖਿਲਾਫ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਫਾਈਨਲ ਤੋਂ ਖ਼ੁਦ ਨੂੰ ਬਾਹਰ ਕਰ ਦਿੱਤਾ ਅਤੇ ਮੈਡੀਕਲ ਟੀਮ ਦੀ ਸਲਾਹ 'ਤੇ ਉਹ ਪੱਟ ਦੀ ਸਰਜਰੀ ਕਰਵਾਉਣਗੇ। ਲਖਨਊ ਸੁਪਰ ਜਾਇੰਟਸ ਦੇ ਕਪਤਾਨ ਰਾਹੁਲ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਇਸ ਹਫ਼ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਖ਼ਿਲਾਫ਼ ਲੱਗੀ ਸੱਟ ਕਾਰਨ ਅਣਮਿੱਥੇ ਸਮੇਂ ਲਈ ਬਾਹਰ ਹੋ ਗਏ ਹਨ। ਡਬਲਯੂ.ਟੀ.ਸੀ. ਦਾ ਫਾਈਨਲ 7 ਜੂਨ ਤੋਂ ਲੰਡਨ ਦੇ ਓਵਲ ਵਿੱਚ ਖੇਡਿਆ ਜਾਵੇਗਾ।
ਰਾਹੁਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਪੋਸਟ ਕੀਤੇ ਇਕ ਬਿਆਨ 'ਚ ਕਿਹਾ, 'ਬਹੁਤ ਨਿਰਾਸ਼ ਹਾਂ ਕਿ ਮੈਂ ਅਗਲੇ ਮਹੀਨੇ ਟੀਮ ਇੰਡੀਆ ਨਾਲ ਓਵਲ 'ਚ ਨਹੀਂ ਜਾ ਸਕਾਂਗਾ। ਭਾਰਤੀ ਟੀਮ ਦੀ ਜਰਸੀ ਦੁਬਾਰਾ ਪਹਿਨਣ ਅਤੇ ਆਪਣੇ ਦੇਸ਼ ਦੀ ਮਦਦ ਕਰਨ ਲਈ ਜੋ ਵੀ ਕਰ ਸਕਦਾ ਹਾਂ ਕਰਾਂਗਾ। ਇਹ ਹਮੇਸ਼ਾ ਮੇਰੀ ਪਹਿਲ ਰਹੀ ਹੈ। ਮੈਡੀਕਲ ਟੀਮ ਨਾਲ ਪੂਰੀ ਤਰ੍ਹਾਂ ਵਿਚਾਰ ਕਰਨ ਅਤੇ ਸਲਾਹ ਮਸ਼ਵਰੇ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਕਿ ਮੇਰੇ ਪੱਟ ਦੀ ਜਲਦ ਹੀ ਸਰਜਰੀ ਹੋਵੇਗੀ। ਆਉਣ ਵਾਲੇ ਹਫ਼ਤਿਆਂ ਵਿਚ ਮੇਰਾ ਪੂਰਾ ਧਿਆਨ ਰੀਹੈਬਲੀਟੇਸ਼ਨ ਅਤੇ ਰਿਕਵਰੀ 'ਤੇ ਰਹੇਗਾ। ਇਹ ਇੱਕ ਮੁਸ਼ਕਲ ਫੈਸਲਾ ਸੀ ਪਰ ਮੈਂ ਜਾਣਦਾ ਹਾਂ ਕਿ ਇਹ ਰਿਕਵਰੀ ਕਰਨ ਦਾ ਸਹੀ ਫੈਸਲਾ ਹੈ।'
Wrestlers Protest: ਮਸ਼ਹੂਰ ਕੁਸ਼ਤੀ ਕੋਚ ਮਹਾਵੀਰ ਫੋਗਾਟ ਨੇ ਮੈਡਲ ਵਾਪਸ ਕਰਨ ਦੀ ਦਿੱਤੀ ਧਮਕੀ
NEXT STORY