ਮੁੰਬਈ- ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇ. ਐੱਲ. ਰਾਹੁਲ ਨੇ ਮੁੰਬਈ ਇੰਡੀਅਨਜ਼ ਦੇ ਵਿਰੁੱਧ ਸੈਂਕੜਾ ਲਗਾਕੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡੇ ਗਏ ਮੈਚ 'ਚ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਲਿਆ ਖੜ੍ਹ ਕੀਤਾ। ਸੀਜ਼ਨ ਵਿਚ ਇਹ ਕੇ. ਐੱਲ. ਰਾਹੁਲ ਦਾ ਦੂਜਾ ਸੈਂਕੜਾ ਹੈ ਜਦਕਿ ਆਈ. ਪੀ. ਐੱਲ. ਇਤਿਹਾਸ ਵਿਚ ਚੌਥਾ। ਜੇਕਰ 2020 ਤੋਂ ਬਾਅਦ ਦੀ ਗੱਲ ਕਰੀਏ ਤਾਂ ਆਈ. ਪੀ. ਐੱਲ. ਵਿਚ ਬਤੌਰ ਕਪਤਾਨ ਸੈਂਕੜਾ ਲਗਾਉਣ ਵਿਚ ਕੇ. ਐੱਲ. ਰਾਹੁਲ ਅੱਗੇ ਹਨ। ਆਈ. ਪੀ. ਐੱਲ. ਕਪਤਾਨਾਂ ਨੇ 3 ਸਾਲ ਵਿਚ ਸਿਰਫ 4 ਸੈਂਕੜੇ ਲਗਾਏ, ਜਿਸ ਵਿਚ 3 ਰਾਹੁਲ ਦੇ ਨਾਂ 'ਤੇ ਹਨ।
ਇਹ ਖ਼ਬਰ ਪੜ੍ਹੋ- ਸ਼੍ਰੀਲੰਕਾ ਵਿਰੁੱਧ ਪਹਿਲੇ ਟੈਸਟ ਦੇ ਲਈ ਬੰਗਲਾਦੇਸ਼ ਟੀਮ ਦਾ ਐਲਾਨ, ਸ਼ਾਕਿਬ ਦੀ ਵਾਪਸੀ
ਕੇ. ਐੱਲ. ਰਾਹੁਲ ਦੇ ਆਈ. ਪੀ. ਐੱਲ. 2022 ਵਿਚ 15 ਛੱਕੇ ਹੋ ਗਏ ਹਨ। ਜੋਸ ਬਟਲਰ 32 ਛੱਕੇ ਲਗਾ ਕੇ ਪਹਿਲੇ ਨੰਬਰ 'ਤੇ ਹਨ। ਚੌਕੇ ਲਗਾਉਣ ਵਿਚ ਰਾਹੁਲ 33 ਚੌਕਿਆਂ ਦੇ ਨਾਲ ਤੀਜੇ ਨੰਬਰ 'ਤੇ ਹਨ। ਪਹਿਲੇ 'ਤੇ 41 ਚੌਕਿਆਂ ਦੇ ਨਾਲ ਜੋਸ ਬਟਲਰ ਤਾਂ ਦੂਜੇ ਸਥਾਨ 'ਤੇ ਪ੍ਰਿਥਵੀ ਸ਼ਾਹ (34) ਬਣੇ ਹੋਏ ਹਨ।
ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਸੈਂਕੜੇ
6 ਕ੍ਰਿਸ ਗੇਲ (141 ਪਾਰੀਆਂ)
5 ਵਿਰਾਟ ਕੋਹਲੀ (207 ਪਾਰੀਆਂ)
4 ਜੋਸ ਬਟਲਰ (71 ਪਾਰੀਆਂ)
4 ਕੇ. ਐੱਲ. ਰਾਹੁਲ (93 ਪਾਰੀਆਂ)
4 ਸ਼ੇਨ ਵਾਟਸਨ (141 ਪਾਰੀਆਂ)
4 ਡੇਵਿਡ ਵਾਰਨਰ (55 ਪਾਰੀਆਂ)
ਇਹ ਖ਼ਬਰ ਪੜ੍ਹੋ- ਭਾਰਤੀ ਟੀਮ ਦੱਖਣੀ ਅਫਰੀਕਾ ਵਿਰੁੱਧ ਖੇਡੇਗੀ 5 ਮੈਚਾਂ ਦੀ ਟੀ20 ਸੀਰੀਜ਼, ਸ਼ਡਿਊਲ ਆਇਆ ਸਾਹਮਣੇ
ਟੀ-20 ਵਿਚ ਨਾਂ ਹੋਏ 6 ਸੈਂਕੜੇ (ਭਾਰਤੀ ਰਿਕਾਰਡ)
6 ਰੋਹਿਤ ਸ਼ਰਮਾ (4 ਅੰਤਰਰਾਸ਼ਟਰੀ, 1 ਘਰੇਲੂ ਟੂਰਨਾਮੈਂਟ)
6 ਕੇ. ਐੱਲ. ਰਾਹੁਲ (2 ਅੰਤਰਰਾਸ਼ਟਰੀ,4 ਆਈ. ਪੀ. ਐੱਲ.)
5 ਵਿਰਾਟ ਕੋਹਲੀ (0 ਅੰਤਰਰਾਸ਼ਟਰੀ, 5 ਆਈ. ਪੀ. ਐੱਲ.)
ਆਈ. ਪੀ. ਐੱਲ. 2022 ਵਿਚ ਸਭ ਤੋਂ ਜ਼ਿਆਦਾ ਦੌੜਾਂ
491 ਜੋਸ ਬਟਲਰ, ਰਾਜਸਥਾਨ
368 ਕੇ. ਐੱਲ. ਰਾਹੁਲ, ਲਖਨਊ
295 ਹਾਰਦਿਕ ਪੰਡਯਾ, ਗੁਜਰਾਤ
255 ਫਾਫ ਡੂ ਪਲੇਸਿਸ, ਬੈਂਗਲੁਰੂ
254 ਪ੍ਰਿਥਵੀ ਸ਼ਾਹ, ਦਿੱਲੀ ਕੈਪੀਟਲਸ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਓਸਲੋ ਸਪੋਰਟਸ ਕੱਪ ਸ਼ਤਰੰਜ ਟੂਰਨਾਮੈਂਟ : ਪ੍ਰਗਿਆਨੰਦਾ ਨੇ ਕੀਤੀ ਸ਼ਾਨਦਾਰ ਸ਼ੁਰੂਆਤ
NEXT STORY