ਸਪੋਰਟਸ ਡੈਸਕ : ਭਾਰਤ ਨੇ ਸੈਂਚੁਰੀਅਨ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਦੋ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ 'ਚ ਬੱਲੇਬਾਜ਼ੀ ਨਾਲ ਸ਼ੁਰੂਆਤ ਕੀਤੀ। ਭਾਰਤ ਦੇ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ ਅਤੇ ਭਾਰਤ ਦੀ ਸ਼ੁਰੂਆਤ ਵੀ ਬੇਹੱਦ ਖਰਾਬ ਰਹੀ। ਟੀਮ ਨੇ ਆਪਣਾ ਪਹਿਲਾ ਵਿਕਟ 9 ਦੌੜਾਂ 'ਤੇ ਰੋਹਿਤ ਸ਼ਰਮਾ ਦੇ ਰੂਪ 'ਚ ਗੁਆਇਆ। ਇਸ ਦੌਰਾਨ ਵਿਕਟਕੀਪਰ ਬੱਲੇਬਾਜ਼ ਦੇ ਤੌਰ 'ਤੇ ਟੈਸਟ 'ਚ ਡੈਬਿਊ ਕਰ ਰਹੇ ਕੇ. ਐਲ. ਰਾਹੁਲ ਦੀ ਪਾਰੀ ਨੇ ਟੀਮ ਨੂੰ ਕੁਝ ਮਜ਼ਬੂਤੀ ਪ੍ਰਦਾਨ ਕੀਤੀ।
ਇਹ ਵੀ ਪੜ੍ਹੋ : ਸਤਨਾਮ ਸਿੰਘ ਨੇ ਰਚਿਆ ਇਤਿਹਾਸ, All Elite Wrestling 'ਚ ਹਿੱਸਾ ਲੈਣ ਵਾਲੇ ਬਣੇ ਪਹਿਲੇ ਪੰਜਾਬੀ
ਭਾਰਤ ਦੇ ਸਾਰੇ ਬੱਲੇਬਾਜ਼ ਮਾਮੂਲੀ ਸਕੋਰ ਨਾਲ ਪੈਵੇਲੀਅਨ ਪਰਤ ਗਏ। ਇਸ ਦੌਰਾਨ ਕੇਐੱਲ ਰਾਹੁਲ ਸਮੱਸਿਆ ਨਿਵਾਰਕ ਬਣੇ। ਰਾਹੁਲ ਨੇ ਪਹਿਲੇ ਦਿਨ ਦੇ ਸਟੰਪ ਤੱਕ 70 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਭਾਰਤ ਨੂੰ ਸੰਭਾਲਿਆ। ਅਜਿਹੇ ਵਿੱਚ ਕੇਐਲ ਰਾਹੁਲ ਭਾਰਤੀ ਵਿਕਟਕੀਪਰਾਂ ਦੇ ਇਲੀਟ ਕਲੱਬ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਇਸ ਦੌਰਾਨ ਇਕ ਖਾਸ ਰਿਕਾਰਡ ਆਪਣੇ ਨਾਂ ਕੀਤਾ ਹੈ।
ਰਾਹੁਲ ਭਾਰਤ ਤੋਂ ਬਾਹਰ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ 50 ਤੋਂ ਵੱਧ ਦੌੜਾਂ ਬਣਾਉਣ ਵਾਲਾ ਤੀਜਾ ਭਾਰਤੀ ਵਿਕਟਕੀਪਰ ਬਣ ਗਿਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਸਿਰਫ ਮਹਿੰਦਰ ਸਿੰਘ ਧੋਨੀ ਅਤੇ ਰਿਸ਼ਭ ਪੰਤ ਦੇ ਨਾਂ ਸੀ। ਇਸ ਤੋਂ ਪਹਿਲਾਂ ਰਾਹੁਲ ਟੀ-20 ਅਤੇ ਵਨਡੇ 'ਚ ਭਾਰਤ ਲਈ 50 ਤੋਂ ਜ਼ਿਆਦਾ ਦੌੜਾਂ ਦੀ ਪਾਰੀ ਖੇਡ ਚੁੱਕੇ ਹਨ।
ਇਹ ਵੀ ਪੜ੍ਹੋ : ਧੋਨੀ ਨੇ ਪੰਤ ਦੇ ਨਾਲ ਦੁਬਈ 'ਚ ਮਨਾਇਆ ਕ੍ਰਿਸਮਸ, ਸਾਕਸ਼ੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਤਸਵੀਰ
ਉਹ ਪਹਿਲੀ ਵਾਰ ਟੈਸਟ 'ਚ ਵਿਕਟਕੀਪਰ ਦੇ ਰੂਪ 'ਚ ਨਜ਼ਰ ਆਏ ਹਨ। ਕੇਐੱਲ ਰਾਹੁਲ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ। ਇਸ ਦੌਰਾਨ ਭਾਰਤ ਦਾ ਸਕੋਰ 5 ਵਿਕਟਾਂ 'ਤੇ 107 ਦੌੜਾਂ ਸੀ। ਹਾਲਾਂਕਿ ਮੀਂਹ ਕਾਰਨ ਭਾਰਤ ਨੇ ਪਹਿਲੇ ਦਿਨ ਦੇ ਆਖਰੀ ਸੈਸ਼ਨ 'ਚ 8 ਵਿਕਟਾਂ 'ਤੇ 208 ਦੌੜਾਂ ਬਣਾ ਲਈਆਂ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ISL ਵਿੱਚ ਓਡੀਸ਼ਾ FC ਨੇ ਪੰਜਾਬ FC ਨੂੰ 1-0 ਨਾਲ ਹਰਾਇਆ
NEXT STORY